ਨੈਸ਼ਨਲ ਅਵਾਰਡੀ ਅਧਿਆਪਕ ਖਿਲਾਫ਼ ਪੋਕਸੋ ਦਾ ਕੇਸ ਰੱਦ
              ਸ਼ਿਕਾਇਤਕਰਤਾ ਨੇ ਆਪਣਾ ਬਿਆਨ ਬਦਲਿਆ; ਅਧਿਆਪਕ ਦੋਸ਼ਾਂ ਤੋਂ ਮੁਕਤ
            
        
        
    
                 Advertisement 
                
 
            
        ਨਾਭਾ ਦੇ ਚਰਚਿਤ ਕੇਸ ਵਿੱਚ ਤੇਜ਼ ਰਫ਼ਤਾਰੀ ਕਾਰਵਾਈ ਮਗਰੋਂ ਨੈਸ਼ਨਲ ਐਵਾਰਡੀ ਅਧਿਆਪਕ ਨੂੰ ਪੋਕਸੋ ਦੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਅਦਾਲਤ ਵਿੱਚ ਸ਼ਿਕਾਇਤਕਰਤਾ ਵੱਲੋਂ ਆਪਣਾ ਬਿਆਨ ਬਦਲੇ ਜਾਣ ਮਗਰੋਂ ਪੁਲੀਸ ਵੱਲੋਂ ਦਰਜ ਐਫਆਈਆਰ ਰੱਦ ਕਰਨ ਦੀ ਪਟੀਸ਼ਨ ਮਨਜੂਰ ਕਰ ਲਈ ਗਈ।
ਦੱਸ ਦਈਏ ਕਿ ਪੰਜ ਮਹੀਨੇ ਪਹਿਲਾਂ ਇੱਕ ਬੱਚੇ ਵੱਲੋਂ ਉਕਤ ਸਰੀਰਕ ਸਿੱਖਿਆ ਦੇ ਅਧਿਆਪਕ ਖਿਲਾਫ਼ ਬਦਫੈਲੀ ਦਾ ਦੋਸ਼ ਲਗਾਇਆ ਗਿਆ ਸੀ ਜਿਸਤੇ ਨਾਭਾ ਕੋਤਵਾਲੀ ਵਿਖੇ ਕੇਸ ਦਰਜ ਕੀਤਾ ਗਿਆ।
                 Advertisement 
                
 
            
        ਦੋ ਮਹੀਨੇ ਪਹਿਲਾਂ ਪੁਲੀਸ ਨੇ ਦੋਸ਼ ਝੂਠੇ ਕਰਾਰ ਦਿੰਦੇ ਹੋਏ ਅਦਾਲਤ ਵਿੱਚ ਕੇਸ ਰੱਦ ਕਰਨ ਦੀ ਪਟੀਸ਼ਨ ਦਾਖਲ ਕਰਵਾਈ ਸੀ। ਅਦਾਲਤ ਦੀ ਦੂਜੀ ਤਰੀਕ ’ਤੇ ਹੀ ਸ਼ਿਕਾਇਤਕਰਤਾ ਨੇ ਆਪਣੇ ਨਵੇਂ ਬਿਆਨ ਵਿੱਚ ਦੱਸਿਆ ਕਿ ਉਸਦਾ ਹੋਸਟਲ ਵਿੱਚ ਮਨ ਨਹੀਂ ਲਗਦਾ ਸੀ ਤੇ ਉਕਤ ਅਧਿਆਪਕ ਸਖ਼ਤੀ ਵੀ ਕਰਦਾ ਸੀ। ਜਿਸ ਕਾਰਨ ਕੁਝ ਦੋਸਤਾਂ ਦੇ ਬਹਿਕਾਵੇ ’ਚ ਆਕੇ ਉਸਨੇ ਇਹ ਦੋਸ਼ ਲਗਾ ਦਿੱਤੇ।
ਅਦਾਲਤ ਨੇ ਉਕਤ ਬਿਆਨ ਮਨਜੂਰ ਕਰਦੇ ਹੋਏ ਐਫਆਈਆਰ ਰੱਦ ਕਰਨ ਦੀ ਪ੍ਰਵਾਨਗੀ ਦੇ ਦਿੱਤੀ।
                 Advertisement 
                
 
            
        