ਦੁਕਾਨ ’ਤੇ ਪੈਟਰੋਲ ਬੰਬ ਸੁੱਟਿਆ
ਬਾਘਾਪੁਰਾਣਾ ਸਬ-ਡਵੀਜ਼ਨ ਅਧੀਨ ਪਿੰਡ ‘ਮਾੜੀ ਮੁਸਤਫ਼ਾ’ ’ਚ ਨਕਾਬਪੋਸ਼ਾਂ ਵੱਲੋਂ ਟਾਇਰਾਂ ਦੀ ਦੁਕਾਨ ’ਤੇ ਪੈਟਰੋਲ ਬੰਬ ਸੁੱਟਿਆ ਗਿਆ। ਇਸ ਤੋਂ ਪਹਿਲਾਂ ਫਿਰੌਤੀ ਲਈ ਦੋ ਕਾਰੋਬਾਰੀਆਂ ’ਤੇ ਗੋਲੀਆਂ ਨਾਲ ਹਮਲੇ ਹੋ ਚੁੱਕੇ ਹਨ। ਡੀ ਐੱਸ ਪੀ ਬਾਘਾਪੁਰਾਣਾ ਦਲਬੀਰ ਸਿੰਘ ਸਿੱਧੂ ਨੇ ਕਿਹਾ...
Advertisement
ਬਾਘਾਪੁਰਾਣਾ ਸਬ-ਡਵੀਜ਼ਨ ਅਧੀਨ ਪਿੰਡ ‘ਮਾੜੀ ਮੁਸਤਫ਼ਾ’ ’ਚ ਨਕਾਬਪੋਸ਼ਾਂ ਵੱਲੋਂ ਟਾਇਰਾਂ ਦੀ ਦੁਕਾਨ ’ਤੇ ਪੈਟਰੋਲ ਬੰਬ ਸੁੱਟਿਆ ਗਿਆ। ਇਸ ਤੋਂ ਪਹਿਲਾਂ ਫਿਰੌਤੀ ਲਈ ਦੋ ਕਾਰੋਬਾਰੀਆਂ ’ਤੇ ਗੋਲੀਆਂ ਨਾਲ ਹਮਲੇ ਹੋ ਚੁੱਕੇ ਹਨ। ਡੀ ਐੱਸ ਪੀ ਬਾਘਾਪੁਰਾਣਾ ਦਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰਾਂ ਦੀ ਪਛਾਣ ਲਈ ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬਾਘਾਪੁਰਾਣਾ ਹਲਕੇ ਦੇ ਪਿੰਡ ਮਾੜੀ ਮੁਸਤਫ਼ਾ ਵਿੱਚ ਮਹੀਨੇ ਵਿੱਚ ਇਹ ਤੀਜਾ ਹਮਲਾ ਹੈ, ਪਿੰਡ ਵਿਚ ਅੱਜ ਮੁੜ ਦਹਿਸ਼ਤ ਦਾ ਮਾਹੌਲ ਉਸ ਸਮੇਂ ਬਣ ਗਿਆ ਜਦੋਂ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ਾਂ ਵੱਲੋਂ ਵੈਰੋਕੇ ਰੋਡ ’ਤੇ ਕਾਰੋਬਾਰੀ ਦੀ ਦੁਕਾਨ ’ਤੇ ਪੈਟਰੋਲ ਬੰਬ ਸੁੱਟਿਆ ਗਿਆ। ਦੁਕਾਨ ਦੀ ਕੰਧ ਵਿੱਚ ਵੱਜ ਗਿਆ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
Advertisement
Advertisement
