ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਟਿਆਲਾ: ਘਰਾਂ ’ਚ ਪਾਣੀ ਦਾਖਲ, ਵਿਧਾਇਕ ਨੇ ਪੀੜਤਾਂ ਨੂੰ ਰਾਹਤ ਕੈਂਪ ਪਹੁੰਚਾਇਆ

ਗੁਰਨਾਮ ਸਿੰਘ ਅਕੀਦਾ ਪਟਿਆਲਾ, 10 ਜੁਲਾਈ ਪਟਿਆਲਾ ਵਿਚ ਹੜ੍ਹ ਵਰਗੀ ਸਥਿਤੀ ਕਾਰਨ ਹਾਲਤ ਕਾਫੀ ਗੰਭੀਰ ਹਨ। ਪਟਿਆਲਾ ਦੀ ਨਦੀ ਕੋਲ ਨਵੀਂ ਵਸੋਂ ਦਾ ਕਾਫੀ ਨੁਕਸਾਨ ਹੋਇਆ ਹੈ। ਲੋਕਾਂ ਦੇ ਘਰਾਂ ਵਿਚ ਪਾਣੀ ਦਾਖਲ ਹੋ ਗਿਆ, ਜਿਸ ਕਰਕੇ ਪ‌ਟਿਆਲਾ ਦੇ ਵਿਧਾਇਕ...
Advertisement

ਗੁਰਨਾਮ ਸਿੰਘ ਅਕੀਦਾ

ਪਟਿਆਲਾ, 10 ਜੁਲਾਈ

Advertisement

ਪਟਿਆਲਾ ਵਿਚ ਹੜ੍ਹ ਵਰਗੀ ਸਥਿਤੀ ਕਾਰਨ ਹਾਲਤ ਕਾਫੀ ਗੰਭੀਰ ਹਨ। ਪਟਿਆਲਾ ਦੀ ਨਦੀ ਕੋਲ ਨਵੀਂ ਵਸੋਂ ਦਾ ਕਾਫੀ ਨੁਕਸਾਨ ਹੋਇਆ ਹੈ। ਲੋਕਾਂ ਦੇ ਘਰਾਂ ਵਿਚ ਪਾਣੀ ਦਾਖਲ ਹੋ ਗਿਆ, ਜਿਸ ਕਰਕੇ ਪ‌ਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੌਕੇ ’ਤੇ ਜਾ ਕੇ ਲੋਕਾਂ ਦੀ ਮਦਦ ਕੀਤੀ ਤੇ ਘਰਾਂ ਵਿਚੋਂ ਲੋਕਾਂ ਦਾ ਸਾਮਾਨ ਚੁੱਕ ਕੇ ਖੁਦ ਰਾਹਤ ਕੈਂਪ ਤੱਕ ਪਹੁੰਚਾਇਆ। ਅਜੀਤਪਾਲ ਸਿੰਘ ਕੋਹਲੀ ਨੇ ਇਸ ਸਮੇਂ ਲੋਕਾਂ ਨੂੰ ਪ੍ਰੇਮ ਬਾਗ ਤੱਕ ਪੁੱਜਣ ਵਿਚ ਮਦਦ ਕੀਤੀ, ਜਿਥੇ ਕਿ ਰਾਹਤ ਕੈਂਪ ਬਣਾਇਆ ਗਿਆ ਹੈ। ਇਸ ਸਮੇਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵੀ ਸਵੇਰੇ ਤੋਂ ਹੀ ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਲੈ ਜਾਣ ਵਿਚ ਮਦਦ ਕੀਤੀ। ਉਨ੍ਹਾਂ ਕਿਹਾ ਕਿ ਡਰਨ ਦੀ ਲੋੜ ਨਹੀਂ ਨਾ ਹੀ ਲੋਕਾਂ ਨੂੰ ਅਫਵਾਹਾਂ ’ਤੇ ਗੌਰ ਕਰਨ ਦੀ ਲੋੜ ਹੈ ਜ਼ਿਲ੍ਹਾ ਪ੍ਰਸ਼ਾਸ਼ਨ ਉਨ੍ਹਾਂ ਦੇ ਨਾਲ ਹੈ। ਦੇਖਣ ਵਿਚ ਆਇਆ ਹੈ ਕਿ ਪਟਿਆਲਾ ਦੀ ਨਦੀ ਕੋਲ ਵਸੋਂ ਵਿਚ ਪਾਣੀ ਨੇ ਕਾਫੀ ਬੁਰਾ ਹਾਲ ਕੀਤਾ ਹੈ।

Advertisement
Tags :
ਕੈਂਪਘਰਾਂਦਾਖਲਪਹੁੰਚਾਇਆਪਟਿਆਲਾਪਾਣੀ:ਪੀੜਤਾਂਰਾਹਤਵਿਧਾਇਕ