ਪਟਿਆਲਾ: ਸਸਕਾਰ ਜੋਗੇ ਨਹੀਂ ਸਨ ਪੈਸੇ, ਲਿਫ਼ਾਫੇ ਵਿੱਚ ਪਾ ਕੇ ਸੁੱਟੀ ਨਵਜੰਮੇ ਬੱਚੇ ਦੀ ਲਾਸ਼
ਪੁਲੀਸ ਵੱਲੋਂ ਘਟਨਾ ਲਈ ਜ਼ਿੰਮੇਵਾਰ ਪਿਤਾ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ
Advertisement
ਰਾਜਿੰਦਰਾ ਹਸਪਤਾਲ ਪਟਿਆਲਾ ਦੇ ਵਾਰਡ ਨੰਬਰ 4 ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਅਵਾਰਾ ਕੁੱਤਾ ਇੱਕ ਨਵਜੰਮੇ ਬੱਚੇ ਦਾ ਕੱਟਿਆ ਹੋਇਆ ਸਿਰ ਚੁੱਕ ਕੇ ਲੈ ਜਾਣ ਦੇ ਕੁਝ ਘੰਟਿਆਂ ਬਾਅਦ ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਨੇ ਇਸ ਕੇਸ ਨੂੰ ਸੁਲਝਾਉਣ ਅਤੇ ਮ੍ਰਿਤਕ ਬੱਚੇ ਦੇ ਪਿਤਾ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਮੁਲਜ਼ਮ ਦੀ ਪਛਾਣ ਗਿਰਧਾਰੀ ਲਾਲ ਵਜੋਂ ਹੋਈ ਹੈ। ਉਸ ਨੇ ਅੰਤਿਮ ਸੰਸਕਾਰ ਕਰਨ ਦੀ ਬਜਾਏ ਇੱਕ ਕਾਲੇ ਲਿਫਾਫੇ ਵਿੱਚ ਨਵਜੰਮੇ ਬੱਚੇ ਦੀ ਲਾਸ਼ ਨੂੰ ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ ਜਿੱਥੋਂ ਇਹ ਨੇੜੇ ਦੇ ਡੰਪ ’ਤੇ ਪਹੁੰਚ ਗਿਆ। ਇਸ ਦੌਰਾਨ ਆਵਾਰਾ ਕੁੱਤਿਆਂ ਨੇ ਕੂੜੇ ਦੇ ਢੇਰ 'ਚੋਂ ਸਿਰ ਲੱਭ ਲਿਆ ਤੇ ਹਸਪਤਾਲ ਦੇ ਅੰਦਰ ਲੈ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੇਹ ਦੇ ਗੁਪਤ ਨਿਪਟਾਰੇ ਲਈ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬੀਐੱਨਐੱਸ ਦੀ ਧਾਰਾ 94 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਹਸਪਤਾਲ ਦੇ ਅਧਿਕਾਰੀਆਂ ਦੇ ਅਨੁਸਾਰ ਜੋੜਾ 24 ਅਗਸਤ ਨੂੰ ਰਾਤ 8.25 ਵਜੇ ਦੇ ਕਰੀਬ ਹਸਪਤਾਲ ਪਹੁੰਚਿਆ ਸੀ ਅਤੇ ਔਰਤ ਨੇ ਇੱਕ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ, ਜਿਸ ਨੂੰ ਇੰਟਰਾਯੂਟਰਾਈਨ ਮੌਤ (ਆਈਯੂਡੀ) ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ।
ਹਸਪਤਾਲ ਪ੍ਰਸ਼ਾਸਨ ਨੇ 25 ਅਗਸਤ ਨੂੰ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਪਰ ਦੋਸ਼ੀ ਪਿਤਾ ਨੇ ਅੰਤਿਮ ਸੰਸਕਾਰ ਕਰਨ ਦੀ ਬਜਾਏ ਲਾਸ਼ ਨੂੰ ਕੂੜੇ ਵਿੱਚ ਸੁੱਟ ਦਿੱਤਾ। ਦੋਸ਼ੀ ਗਿਰਧਾਰੀ ਲਾਲ ਨੇ ਪੁਲੀਸ ਨੂੰ ਦੱਸਿਆ ਕਿ ਉਹ ਗਰੀਬ ਸੀ ਅਤੇ ਉਸ ਕੋਲ ਅੰਤਿਮ ਸੰਸਕਾਰ ਕਰਨ ਦਾ ਸਾਧਨ ਨਹੀਂ ਸੀ, ਇਸ ਲਈ ਉਸ ਨੇ ਲਾਸ਼ ਨੂੰ ਸੁੱਟਣ ਦਾ ਫੈਸਲਾ ਕੀਤਾ। ਪੁਲੀਸ ਨੇ ਮ੍ਰਿਤਕ ਬੱਚੇ ਦੀਆਂ ਉਸ ਦੇ ਮੋਬਾਈਲ ਫੋਨ ਵਿੱਚ ਸੇਵ ਕੀਤੀਆਂ ਤਸਵੀਰਾਂ ਵੀ ਬਰਾਮਦ ਕਰ ਲਈਆਂ ਹਨ।
Advertisement