Bus Accident: ਬੱਸ ਤੇ ਟਰੱਕ ਦੀ ਟੱਕਰ ਵਿਚ ਕੰਡਕਟਰ ਦੀ ਮੌਤ, 12 ਮੁਸਾਫ਼ਰ ਜ਼ਖ਼ਮੀ
              ਸਰਹੰਦ ਰੋਡ ’ਤੇ ਟਰਾਈਸਿਟੀ ਸਾਹਮਣੇ ਵਾਪਰਿਆ ਹਾਦਸਾ; ਜ਼ਖ਼ਮੀਆਂ ’ਚੋਂ ਇਕ ਦੀ ਹਾਲਤ ਗੰਭੀਰ
            
        
        
    
                 Advertisement 
                
 
            
        Bus Truck collision ਇਥੇ ਸਰਹੰਦ ਰੋਡ ’ਤੇ ਟਰਾਈ ਸਿਟੀ ਦੇ ਸਾਹਮਣੇ ਅੱਜ ਸਵੇਰੇ ਪੀਆਰਟੀਸੀ ਦੀ ਬੱਸ (ਪੀਬੀ 06 ਬੀ 3765) ਅਤੇ ਟਰੱਕ (ਐਚਪੀ 72 ਪੀ 7808) ਦਰਮਿਆਨ ਟੱਕਰ ਹੋ ਗਈ। ਹਾਦਸੇ ਵਿਚ ਬੱਸ ਦੇ ਕੰਡਕਟਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 12 ਹੋਰ ਸਵਾਰੀਆਂ ਜ਼ਖ਼ਮੀ ਹਨ। ਇਨ੍ਹਾਂ ’ਚੋਂ ਅੱਧੀਆਂ ਸਵਾਰੀਆਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ ਜਦੋਂਕਿ ਬਾਕੀ ਇੱਥੋਂ ਦੇ ਮਨੀਪਾਲ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਮ੍ਰਿਤਕ ਕੰਡਕਟਰ ਦੀ ਪਹਛਾਣ ਅਨਮੋਲ ਸਿੰਘ (45) ਵਜੋਂ ਹੋਈ ਹੈ। ਜ਼ਖਮੀ ਸਵਾਰੀਆਂ ਵਿੱਚੋਂ ਵੀ ਸਿਰ ’ਤੇ ਸੱਟ ਲੱਗਣ ਕਾਰਨ ਇੱਕ ਦੀ ਹਾਲਤ ਗੰਭੀਰ ਹੈ। ਸੰਪਰਕ ਕਰਨ ’ਤੇ ਥਾਣਾ ਅਨਾਜ ਮੰਡੀ ਦੇ ਐਸਐਚਓ ਗੁਰਨਾਮ ਸਿੰਘ ਘੁੰਮਣ ਨੇ ਕਿਹਾ ਕਿ ਕੰਡਕਟਰ ਦੀ ਮ੍ਰਿਤਕ ਦੇਹ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੁਰਦਾਘਰ ਵਿੱਚ ਰੱਖੀ ਗਈ ਹੈ ਤੇ ਪੁਲੀਸ ਕਾਰਵਾਈ ਜਾਰੀ ਹੈ।
                 Advertisement 
                
 
            
        
                 Advertisement 
                
 
            
         
 
             
            