Pak intruder ਪਠਾਨਕੋਟ ’ਚ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨੀ ਘੁਸਪੈਠੀਆ ਹਲਾਕ
ਵੱਡੇ ਤੜਕੇ ਤਾਸ਼ਪੱਤਣ ਇਲਾਕੇ ’ਚ ਘੁਸਪੈਠ ਕਰਦਿਆਂ ਬੀਐੱਸਐੱਫ ਦਾ ਨਿਸ਼ਾਨਾ ਬਣਿਆ
Advertisement
ਐੱਨ.ਪੀ.ਧਵਨ
ਪਠਾਨਕੋਟ, 26 ਫਰਵਰੀ
Advertisement
ਬੀਐੱਸਐੱਫ ਦੇ ਸੁਰੱਖਿਆ ਬਲਾਂ ਨੇ ਬੁੱਧਵਾਰ ਤੜਕੇ ਪਠਾਨਕੋਟ ਵਿਚ ਕੌਮਾਂਤਰੀ ਸਰਹੱਦ ਦੇ ਨਾਲ ਤਾਸ਼ਪੱਤਣ ਇਲਾਕੇ ਵਿਚ ਪਾਕਿਸਤਾਨੀ ਘੁਸਪੈਠੀਏ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਤਾਸ਼ਪੱਤਣ ਇਲਾਕੇ ਵਿਚ ਅੱਜ ਤੜਕੇ ਬੀਐੱਸਐੱਫ ਅਮਲੇ ਨੇ ਸਰਹੱਦ ਦੇ ਨਾਲ ਸ਼ੱਕੀ ਨਕਲੋਹਰਕਤ ਦੇਖੀ। ਇਸ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਘੁਸਪੈਠ ਕਰ ਰਹੇ ਸ਼ਖ਼ਸ ਨੂੰ ਰੁਕਣ ਦੀ ਚੇਤਾਵਨੀ ਦਿੱਤੀ। ਜਦੋਂ ਘੁਸਪੈਠੀਆਂ ਨਹੀਂ ਰੁਕਿਆ ਤਾਂ ਬੀਐੱਸਐੇੱਫ ਅਮਲੇ ਨੇ ਉਸ ’ਤੇ ਗੋਲੀ ਚਲਾ ਦਿੱਤੀ। ਘੁਸਪੈਠੀਏ ਦੀ ਥਾਏਂ ਮੌਤ ਹੋ ਗਈ। ਉਂਝ ਅਜੇ ਤੱਕ ਘੁਸਪੈਠੀਏ ਦੀ ਸ਼ਨਾਖਤ ਨਹੀਂ ਹੋਈ ਹੈ।
ਬੀਐੇੱਸਐੱਫ ਦੇ ਜੰਮੂ ਫਰੰਟੀਅਰ ਦੇ ਤਰਜਮਾਨ ਨੇ ਕਿਹਾ ਕਿ ਘੁਸਪੈਠ ਦੀ ਇਸ ਘਟਨਾ ਬਾਰੇ ਪਾਕਿਸਤਾਨੀ ਰੇਂਜਰਾਂ ਕੋਲ ਸਖ਼ਤ ਵਿਰੋਧ ਦਰਜ ਕੀਤਾ ਜਾਵੇਗਾ। ਬੀਐੱਸਐੱਫ ਪੰਜਾਬ ਵਿਚ ਭਾਰਤ-ਪਾਕਿਸਤਾਨ 553 ਕਿਲੋਮੀਟਰ ਲੰਮੀ ਕੌਮਾਂਤਰੀ ਸਰਹੱਦ ਦੀ ਰਾਖੀ ਕਰਦੀ ਹੈ।
Advertisement