ਧਾਰਮਿਕ ਗ੍ਰੰਥ ਦੇ ਪੰਨੇ ਸੜਕ ਤੇ ਨਹਿਰੀ ਕੱਸੀ ਵਿੱਚੋਂ ਮਿਲੇ
ਇੱਥੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਨੂੰ ਮਿਲਾਉਂਦੀ ਬੁਰਜ ਕਾਹਨ ਸਿੰਘ ਵਾਲਾ ਸੰਪਰਕ ਸੜਕ ਦੇ ਕਿਨਾਰੇ ਅੱਜ ਬਾਅਦ ਦੁਪਹਿਰ ਹਿੰਦੂ ਧਾਰਮਿਕ ਗ੍ਰੰਥ ਰਾਮ ਚਰਿੱਤਰ ਮਾਨਸ ਦੇ ਲਗਪਗ 150 ਪੰਨੇ ਖਿੱਲਰੇ ਮਿਲੇ ਅਤੇ ਕੁੱਝ ਪੰਨੇ ਨੇੜਲੇ ਨਹਿਰੀ ਖਾਲੇ ਵਿੱਚੋਂ ਮਿਲੇ। ਸੂਚਨਾ ਮਿਲਦਿਆਂ ਹੀ...
Advertisement
ਇੱਥੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਨੂੰ ਮਿਲਾਉਂਦੀ ਬੁਰਜ ਕਾਹਨ ਸਿੰਘ ਵਾਲਾ ਸੰਪਰਕ ਸੜਕ ਦੇ ਕਿਨਾਰੇ ਅੱਜ ਬਾਅਦ ਦੁਪਹਿਰ ਹਿੰਦੂ ਧਾਰਮਿਕ ਗ੍ਰੰਥ ਰਾਮ ਚਰਿੱਤਰ ਮਾਨਸ ਦੇ ਲਗਪਗ 150 ਪੰਨੇ ਖਿੱਲਰੇ ਮਿਲੇ ਅਤੇ ਕੁੱਝ ਪੰਨੇ ਨੇੜਲੇ ਨਹਿਰੀ ਖਾਲੇ ਵਿੱਚੋਂ ਮਿਲੇ। ਸੂਚਨਾ ਮਿਲਦਿਆਂ ਹੀ ਐੱਸਪੀ ਜਸਮੀਤ ਸਿੰਘ, ਡੀਐੱਸਪੀ ਮਨਜੀਤ ਸਿੰਘ ਅਤੇ ਚੌਕੀ ਇੰਚਾਰਜ ਨਿਰਮਲਜੀਤ ਸਿੰਘ ਘਟਨਾ ਸਥਾਨ ’ਤੇ ਪਹੁੰਚੇ ਅਤੇ ਧਾਰਮਿਕ ਗ੍ਰੰਥ ਦੇ ਪੰਨੇ ਚੁੱਕ ਕੇ ਭੁੱਚੋ ਪੁਲੀਸ ਚੌਕੀ ਵਿੱਚ ਲੈ ਗਏ। ਚੌਕੀ ਇੰਚਾਰਜ ਨਿਰਮਲਜੀਤ ਸਿੰਘ ਨੇ ਕਿਹਾ ਕਿ ਘਟਨਾ ਬਾਰੇ ਜਾਂਚ ਕੀਤੀ ਜਾਵੇਗੀ, ਪਰ ਇਹ ਮਾਮਲਾ ਕਿਸੇ ਸ਼ਰਾਰਤੀ ਅਨਸਰ ਦਾ ਨਹੀਂ ਜਾਪਦਾ। ਇਹ ਗ੍ਰੰਥ ਕਿਸੇ ਵਿਅਕਤੀ ਨੇ ਰੱਦੀ ਸਮਝ ਕੇ ਨਹਿਰੀ ਖਾਲੇ ਵਿੱਚ ਜਲ ਪ੍ਰਵਾਹ ਕੀਤਾ ਲੱਗਦਾ ਹੈ। ਇਸ ਸਬੰਧੀ ਵੀਡੀਓ ਵਾਇਰਲ ਹੋਣ ਉਪਰੰਤ ਪੁਲੀਸ ਅਤੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਿਆ।
Advertisement
Advertisement