ਬੇਕਾਬੂ ਕਾਰ ਨੂੰ ਅੱਗ ਲੱਗੀ, ਡਰਾਈਵਰ ਜ਼ਿੰਦਾ ਸੜਿਆ
ਇੱਥੇ ਤੜਕੇ ਬਠਿੰਡਾ-ਡੱਬਵਾਲੀ ਰੋਡ ’ਤੇ ਸਵਿਫਟ ਡਿਜ਼ਾਇਰ ਕਾਰ ਬੇਕਾਬੂ ਹੋ ਕੇ ਖੇਤਾਂ ਵਿੱਚ ਜਾ ਡਿੱਗੀ। ਮਗਰੋਂ ਕਾਰ ਵਿੱਚ ਲੱਗਿਆ ਸੀ ਐੱਨ ਜੀ ਸਿਲੰਡਰ ਧਮਾਕੇ ਨਾਲ ਸੜ ਗਿਆ। ਕਾਰ ਕੁਝ ਪਲਾਂ ਵਿੱਚ ਹੀ ਅੱਗ ਦੀ ਲਪੇਟ ਵਿੱਚ ਆ ਗਈ ਅਤੇ ਡਰਾਈਵਰ...
Advertisement
ਇੱਥੇ ਤੜਕੇ ਬਠਿੰਡਾ-ਡੱਬਵਾਲੀ ਰੋਡ ’ਤੇ ਸਵਿਫਟ ਡਿਜ਼ਾਇਰ ਕਾਰ ਬੇਕਾਬੂ ਹੋ ਕੇ ਖੇਤਾਂ ਵਿੱਚ ਜਾ ਡਿੱਗੀ। ਮਗਰੋਂ ਕਾਰ ਵਿੱਚ ਲੱਗਿਆ ਸੀ ਐੱਨ ਜੀ ਸਿਲੰਡਰ ਧਮਾਕੇ ਨਾਲ ਸੜ ਗਿਆ। ਕਾਰ ਕੁਝ ਪਲਾਂ ਵਿੱਚ ਹੀ ਅੱਗ ਦੀ ਲਪੇਟ ਵਿੱਚ ਆ ਗਈ ਅਤੇ ਡਰਾਈਵਰ ਕਾਰ ਵਿੱਚ ਜ਼ਿੰਦਾ ਸੜ ਗਿਆ। ਦੁਰਘਟਨਾ ਦੀ ਸੂਚਨਾ ਮਿਲਣ ’ਤੇ ਲਗਪਗ ਢਾਈ ਵਜੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਟੀਮ ਇੰਚਾਰਜ ਸੰਦੀਪ ਗੋਇਲ ਮੌਕੇ ’ਤੇ ਪਹੁੰਚੀ। ਇਸ ਮਗਰੋਂ ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਇਆ। ਮ੍ਰਿਤਕ ਦੀ ਪਛਾਣ ਮੋਹਤੇਸ਼ ਨਾਰੰਗ (36) ਪੁੱਤਰ ਰਮੇਸ਼ ਕੁਮਾਰ ਵਾਸੀ ਪਰਸ ਰਾਮ ਨਗਰ ਬਠਿੰਡਾ ਵਜੋਂ ਹੋਈ ਹੈ। ਪਰਿਵਾਰਕ ਸੂਤਰਾਂ ਅਨੁਸਾਰ, ਮੋਹਤੇਸ਼ ਏਮਜ਼ ਹਸਪਤਾਲ ਬਠਿੰਡਾ ਤੋਂ ਘਰ ਵਾਪਸ ਆ ਰਿਹਾ ਸੀ ਪਰ ਡੱਬਵਾਲੀ-ਰੋਡ ਵੱਲ ਕਿਵੇਂ ਚਲੇ ਗਿਆ, ਇਹ ਅਜੇ ਵੀ ਭੇਤ ਬਣਿਆ ਹੋਇਆ ਹੈ। ਮ੍ਰਿਤਕ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ ਅਤੇ ਵਿਆਹਿਆ ਹੋਇਆ ਸੀ। ਸੰਗਤ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement