ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਿਆਨਕ ਹਾਦਸਾ: ਅੱਗ ਲੱਗਣ ਨਾਲ ਔਰਬਿਟ ਬੱਸ ਸੜ ਕੇ ਹੋਈ ਸੁਆਹ !

ਬੱਸ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਦਾ ਹੋਇਆ ਬਚਾਅ
ਪਿੰਡ ਚੰਨੋਂ ਨੇੜੇ ਅੱਗ ਨਾਲ ਸੜ ਕੇ ਸੁਆਹ ਹੋਈ ਔਰਬਿਟ ਬੱਸ। ਫੋਟੋ: ਮੱਟਰਾਂ
Advertisement
Punjab News: ਅੱਜ ਦੁਪਹਿਰ ਬਠਿੰਡਾ-ਚੰਡੀਗੜ ਨੈਸ਼ਨਲ ਹਾਈਵੇਅ ’ਤੇ ਪਿੰਡ ਚੰਨੋਂ ਨੇੜੇ ਔਰਬਿਟ ਬੱਸ ਨੂੰ ਕਿਸੇ ਤਕਨੀਕੀ ਨੁਕਸ ਕਾਰਣ ਅੱਗ ਲੱਗਣ ਨਾਲ ਬੱਸ ਪੂਰੀ ਤਰ੍ਹਾਂ ਸੜ ਗਈ। ਇਸੇ ਦੌਰਾਨ ਬੱਸ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਦਾ ਬਚਾਅ ਹੋ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਸ ਦੇ ਡਰਾਈਵਰ ਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਔਰਬਿਟ ਬੱਸ ਚੰਡੀਗੜ੍ਹ ਤੋਂ ਬਠਿੰਡਾ ਨੂੰ ਜਾ ਰਹੀ ਸੀ। ਜਦੋਂ ਇਹ ਬੱਸ ਪਿੰਡ ਚੰਨੋਂ ਨੇੜੇ ਪਹੁੰਚੀ ਤਾਂ ਬੱਸ ਦੇ ਪਿਛਲੇ ਪਾਸਿਓਂ ਕਿਸੇ ਚੀਜ਼ ਦੇ ਸੜਨ ਬਾਰੇ ਸ਼ੱਕ ਹੋਇਆ। ਇਸੇ ਦੌਰਾਨ ਬੱਸ ਨੂੰ ਇੱਕ ਢਾਬੇ ਨੇੜੇ ਰੋਕ ਕੇ ਦੇਖਿਆ ਤਾਂ ਬੱਸ ਦੇ ਹੇਠਲੇ ਹਿੱਸੇ ਨੂੰ ਅੱਗ ਲੱਗ ਰਹੀ ਸੀ।

ਪਿੰਡ ਚੰਨੋਂ ਨੇੜੇ ਅੱਗ ਨਾਲ ਸੜ ਕੇ ਸੁਆਹ ਹੋਈ ਔਰਬਿਟ ਬੱਸ। ਫੋਟੋ: ਮੱਟਰਾਂ

ਉਨ੍ਹਾਂ ਨੇ ਬੱਸ ਦੀਆਂ ਸਵਾਰੀਆਂ ਨੂੰ ਤੁਰੰਤ ਬਾਹਰ ਕੱਢਿਆ ਅਤੇ ਫੋਨ ਕਰਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਪਰ ਉਸ ਸਮੇਂ ਤੱਕ ਬੱਸ ਪੂਰੀ ਤਰ੍ਹਾਂ ਸੜ ਚੁੱਕੀ ਸੀ।

Advertisement

ਪਿੰਡ ਚੰਨੋਂ ਨੇੜੇ ਅੱਗ ਨਾਲ ਸੜ ਕੇ ਸੁਆਹ ਹੋਈ ਔਰਬਿਟ ਬੱਸ। ਫੋਟੋ: ਮੱਟਰਾਂ

ਡਰਾਈਵਰ ਨੇ ਦੱਸਿਆ ਕਿ ਸਾਇਦ ਕੋਈ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ ਹੋਵੇਗੀ। ਇਸੇ ਦੌਰਾਨ ਪੁਲੀਸ ਚੌਂਕੀ ਚੰਨੋਂ ਅਤੇ ਥਾਣਾ ਪਸਿਆਣਾ ਦੀ ਪੁਲੀਸ ਵੀ ਘਟਨਾ ਸਥਾਨ ’ਤੇ ਪਹੁੰਚ ਗਈ। ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਸਵਾਰੀਆਂ ਦਾ ਬਚਾਅ ਹੋ ਗਿਆ।

 

Advertisement
Tags :
Bus Firepunjab newsPunjabi News
Show comments