ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੋ ਨੌਜਵਾਨਾਂ ਦੀ ਲੜਾਈ ਦੌਰਾਨ ਇੱਕ ਦੀ ਮੌਤ

ਪੱਤਰ ਪ੍ਰੇਰਕ ਫਗਵਾੜਾ, 19 ਜੂਨ ਇੱਥੋਂ ਦੇ ਮਨਸਾ ਦੇਵੀ ਨਗਰ ਵਿਖੇ ਦੋ ਨੌਜਵਾਨਾਂ ਦੀ ਲੜਾਈ ’ਚ ਜ਼ਖਮੀ ਹੋਇਆ ਇੱਕ ਨੌਜਵਾਨ ਜੋ ਹਸਪਤਾਲ ’ਚ ਦਾਖ਼ਲ ਸੀ, ਦਮ ਤੋੜ ਗਿਆ। ਇਸ ਸਬੰਧ ’ਚ ਪੁਲੀਸ ਨੇ ਦੂਜੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼...
Advertisement

ਪੱਤਰ ਪ੍ਰੇਰਕ

ਫਗਵਾੜਾ, 19 ਜੂਨ

Advertisement

ਇੱਥੋਂ ਦੇ ਮਨਸਾ ਦੇਵੀ ਨਗਰ ਵਿਖੇ ਦੋ ਨੌਜਵਾਨਾਂ ਦੀ ਲੜਾਈ ’ਚ ਜ਼ਖਮੀ ਹੋਇਆ ਇੱਕ ਨੌਜਵਾਨ ਜੋ ਹਸਪਤਾਲ ’ਚ ਦਾਖ਼ਲ ਸੀ, ਦਮ ਤੋੜ ਗਿਆ। ਇਸ ਸਬੰਧ ’ਚ ਪੁਲੀਸ ਨੇ ਦੂਜੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ ਧਾਰਾ 302 ਤਹਿਤ ਕੇਸ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਜਸਪ੍ਰੀਤ ਸਿੰਘ ਤੇ ਐੱਸਐੱਚਓ ਗੌਰਵ ਧੀਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਾਹਿਲ ਅੰਸਾਰੀ ਪੁੱਤਰ ਲਾਲ ਮੁਹੰਮਦ ਅੰਸਾਰੀ ਵਾਸੀ ਗਲੀ ਨੰਬਰ 1 ਮਨਸਾ ਦੇਵੀ ਨਗਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸਾਹਿਲ ਅੰਸਾਰੀ ਤੇ ਮੁਸਾਹਿਬ ਅੰਸਾਰੀ ਵਿਚਕਾਰ ਲੜਾਈ ਹੋਣ ਵੇਲੇ ਸਾਹਿਲ ਦੇ ਚਾਕੂ ਮਾਰਿਆ ਗਿਆ। ਉਸ ਦੀ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਮੁਸਾਹਿਬ ਅੰਸਾਰੀ ਵਾਸੀ ਪਿੰਡ ਰਘੁਨਾਥਪੁਰ ਥਾਣਾ ਮਜੋਲੀਆ ਹਾਲ ਵਾਸੀ ਮਨਸਾ ਦੇਵੀ ਨਗਰ ਨੂੰ ਗ੍ਰਿਫ਼ਤਾਰ ਕੀਤਾ ਹੈ।

Advertisement
Show comments