ਗੈਂਗਵਾਰ ਵਿੱਚ ਗੋਲੀ ਲੱਗਣ ਕਾਰਨ ਇਕ ਜ਼ਖਮੀ
ਤਿੰਨ ਹਮਲਾਵਰਾਂ ਖ਼ਿਲਾਫ਼ ਕੇਸ ਦਰਜ
Advertisement
ਸ਼ਹਿਰ ਦੀ ਉੱਚੀ ਪੁਲੀ ਨੇੜੇ ਕੱਲ੍ਹ ਦੇਰ ਰਾਤ ਗੈਂਗਵਾਰ ਦੌਰਾਨ ਫਾਇਰਿੰਗ ਹੋਈ। ਇਸ ਘਟਨਾ ਵਿੱਚ ਸਥਾਨਕ ਸੁੰਦਰ ਨਗਰ ਦਾ ਰਹਿਣ ਵਾਲਾ ਸਿਕੰਦਰ ਉਰਫ਼ ਰਿੰਕੂ ਜ਼ਖ਼ਮੀ ਹੋ ਗਿਆ ਜਦ ਕਿ ਤਿੰਨ ਹਮਲਾਵਰ, ਨੱਥੂ ਨਗਰ ਦਾ ਰਹਿਣ ਵਾਲਾ ਦਲਵੀਰ, ਸੈਲੀ ਕੁਲੀਆਂ ਦਾ ਮਾਨਵ ਅਤੇ ਦੌਲਤਪੁਰ ਦਾ ਸੌਰਭ ਮਲਹੋਤਰਾ ਮੌਕੇ ਤੋਂ ਭੱਜ ਗਏ। ਗੋਲੀਬਾਰੀ ਤੋਂ ਬਾਅਦ ਡਵੀਜ਼ਨ ਨੰਬਰ 2 ਦੀ ਪੁਲੀਸ ਮੌਕੇ ’ਤੇ ਪਹੁੰਚੀ। ਜ਼ਖਮੀ ਸਿਕੰਦਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਥਾਣਾ ਮੁਖੀ ਮਨਦੀਪ ਸਲਗੋਤਰਾ ਅਨੁਸਾਰ ਸਿਕੰਦਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਇਨ੍ਹਾਂ ਨਾਲ ਪਿਛਲੇ ਲੰਬੇ ਸਮੇਂ ਤੋਂ ਝਗੜਾ ਸੀ ਅਤੇ ਤਿੰਨਾਂ ਨੇ ਲੰਘੀ ਦੇਰ ਰਾਤ ਉਸ ਨਾਲ ਲੜਾਈ ਕੀਤੀ ਸੀ। ਮਾਨਵ ਨੇ ਉਸ ’ਤੇ ਪਿਸਤੌਲ ਨਾਲ ਗੋਲੀ ਚਲਾਈ, ਜੋ ਉਸ ਦੀ ਬਾਂਹ ਵਿੱਚ ਲੱਗੀ। ਪੀੜਤ ਦੇ ਬਿਆਨ ਦੇ ਆਧਾਰ ’ਤੇ, ਤਿੰਨਾਂ ਵਿਰੁੱਧ ਬੀ ਐੱਨ ਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਗਈ ਹੈ।
Advertisement
Advertisement