ਸਿਹਤ ਮੰਤਰੀ ਸਣੇ ਹੋਰਾਂ ਨੂੰ ਨੋਟਿਸ
‘ਆਪ’ ਨਾਲ ਸਬੰਧਤ ਪਟਿਆਲਾ ਦੀ ਜ਼ਿਲ੍ਹਾ ਆਗੂ ਦੀ ਸ਼ਿਕਾਇਤ ’ਤੇ ਸਥਾਨਕ ਅਦਾਲਤ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਉਨ੍ਹਾਂ ਦੇ ਪੁੱਤਰ ਰਾਹੁਲ ਸੈਣੀ ਤੇ ਕੁਝ ਹੋਰਨਾਂ ਨੂੰ ਨੋਟਿਸ ਜਾਰੀ ਕਰ ਕੇ 23 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਆਖਿਆ...
Advertisement
‘ਆਪ’ ਨਾਲ ਸਬੰਧਤ ਪਟਿਆਲਾ ਦੀ ਜ਼ਿਲ੍ਹਾ ਆਗੂ ਦੀ ਸ਼ਿਕਾਇਤ ’ਤੇ ਸਥਾਨਕ ਅਦਾਲਤ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਉਨ੍ਹਾਂ ਦੇ ਪੁੱਤਰ ਰਾਹੁਲ ਸੈਣੀ ਤੇ ਕੁਝ ਹੋਰਨਾਂ ਨੂੰ ਨੋਟਿਸ ਜਾਰੀ ਕਰ ਕੇ 23 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਆਖਿਆ ਹੈ। ਵਕੀਲ ਐਡਵੋਕੇਟ ਨਵਦੀਪ ਕੌਰ ਵਰਮਾ ਰਾਹੀਂ ਦਾਇਰ ਇਸ ਸ਼ਿਕਾਇਤ ਵਿੱਚ ‘ਆਪ’ ਆਗੂ ਵੱਲੋਂ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਹਨ। ਮੋਬਾਈਲ ਫੋਨ ਵਿੱਚੋਂ ਡੇਟਾ ਡਿਲੀਟ ਕਰਨ ਦੇ ਦੋਸ਼ਾਂ ਤਹਿਤ ਮੋਬਾਈਲ ਮਾਹਿਰ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਇਸ ਮਹਿਲਾ ਵੱਲੋਂ ਥਾਣਾ ਤ੍ਰਿਪੜੀ ਦੇ ਬਾਹਰ ਧਰਨਾ ਵੀ ਦਿੱਤਾ ਗਿਆ ਸੀ। ਇਸ ਮਗਰੋਂ ਉਸ ਨੂੰ ‘ਆਪ’ ਵਿੱਚੋਂ ਮੁਅਤੱਲ ਕਰ ਦਿੱਤਾ ਗਿਆ। ਇਸ ਮਗਰੋਂ ਉਸ ਨੇ ਅਦਾਲਤ ਵਿੱਚ ਇਹ ਅਰਜ਼ੀ ਦਾਇਰ ਕੀਤੀ ਸੀ। ਸੰਪਰਕ ਕਰਨ ’ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅਜਿਹੇ ਦੋਸ਼ਾਂ ਨੂੰ ਮੁੱਢ ਤੋਂ ਨਕਾਰ ਦਿੱਤਾ। ਉਨ੍ਹਾਂ ਆਖਿਆ ਕਿ ਉਹ ਇਸ ਸਬੰਧੀ ਅਦਾਲਤ ਵਿੱਚ ਜਵਾਬ ਦੇਣਗੇ।
Advertisement
Advertisement