ਕਰੰਟ ਲੱਗਣ ਕਾਰਨ ਨੌਂ ਸਾਲਾ ਬੱਚੇ ਦੀ ਮੌਤ
ਇੱਥੇ ਸ੍ਰੀ ਖਾਟੂ ਸ਼ਿਆਮ ਸਾਈਂ ਮੰਦਰ ਕਲੋਨੀ ਵਿੱਚ ਸਥਿਤ ਇੱਕ ਘਰ ਵਿੱਚ ਖੇਡ ਰਹੇ ਬੱਚੇ ਨੂੰ ਅਚਾਨਕ ਕਰੰਟ ਲੱਗ ਗਿਆ। ਇਸ ਕਾਰਨ ਨੌਂ ਸਾਲਾਂ ਦੇ ਫਤਹਿਵੀਰ ਸਿੰਘ ਪੁੱਤਰ ਗੋਪਾਲ ਸਿੰਘ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਇਸ ਸਬੰਧੀ...
Advertisement
ਇੱਥੇ ਸ੍ਰੀ ਖਾਟੂ ਸ਼ਿਆਮ ਸਾਈਂ ਮੰਦਰ ਕਲੋਨੀ ਵਿੱਚ ਸਥਿਤ ਇੱਕ ਘਰ ਵਿੱਚ ਖੇਡ ਰਹੇ ਬੱਚੇ ਨੂੰ ਅਚਾਨਕ ਕਰੰਟ ਲੱਗ ਗਿਆ। ਇਸ ਕਾਰਨ ਨੌਂ ਸਾਲਾਂ ਦੇ ਫਤਹਿਵੀਰ ਸਿੰਘ ਪੁੱਤਰ ਗੋਪਾਲ ਸਿੰਘ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਫਤਹਿਵੀਰ ਸਿੰਘ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਉਨ੍ਹਾਂ ਦੱਸਿਆ ਕਿ ਬੱਚੇ ਦਾ ਪਿਤਾ ਗੋਪਾਲ ਸਿੰਘ ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਅਮਲੋਹ ਦੇ ਰਾਮਬਾਗ ਸ਼ਮਸ਼ਾਨਘਾਟ ਵਿੱਚ ਫਤਹਿਵੀਰ ਦਾ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਰਾਜੂਖੰਨਾ ਵੱਲੋਂ ਜਥੇਦਾਰ ਕਰਮਜੀਤ ਸਿੰਘ ਭਗੜਾਨਾ, ਯੂਥ ਅਕਾਲੀ ਦਲ ਦੇ ਕੰਵਲਜੀਤ ਸਿੰਘ ਗਿੱਲ ਤੇ ਹੋਰ ਹਾਜ਼ਰ ਸਨ।
Advertisement
Advertisement
