ਕੋਕੀਨ ਤੇ ਡਰੱਗ ਮਨੀ ਸਣੇ ਨਾਇਜੀਰੀਅਨ ਗ੍ਰਿਫ਼ਤਾਰ
ਸ਼ਸ਼ੀ ਪਾਲ ਜੈਨ
ਰੇਂਜ ਐਂਟੀ-ਨਾਰਕੋਟਿਕ ਕਮ ਸਪੈਸ਼ਲ ਅਪਰੇਸ਼ਨ ਸੈੱਲ ਰੂਪਨਗਰ ਰੇਂਜ ਵੱਲੋਂ ਨਸ਼ਾ ਤਸਕਰੀ ਕਰਨ ਵਾਲੇ ਨਾਇਜੀਰੀਅਨ ਨਾਗਰਿਕ ਨੂੰ 255 ਗ੍ਰਾਮ ਕੋਕੀਨ, 10.25 ਗ੍ਰਾਮ ਐੱਮ ਡੀ ਐੱਮ ਏ ਪਿਲਜ (ਜੋ ਇੰਟਰਨੈਸ਼ਨਲ ਡਰੱਗ ਹੈ) ਅਤੇ 2 ਲੱਖ ਰੁਪਏ ਡਰੱਗ ਮਨੀ (ਭਾਰਤੀ ਕਰੰਸੀ) ਸਣੇ ਇੱਥੋਂ ਗ੍ਰਿਫ਼ਤਾਰ ਕੀਤਾ ਹੈ। ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ 12 ਸਤੰਬਰ ਨੂੰ ਇੰਸਪੈਕਟਰ ਸੁਖਵਿੰਦਰ ਸਿੰਘ, ਇੰਚਾਰਜ, ਰੇਂਜ ਐਂਟੀ-ਨਾਰਕੋਟਿਕਸ ਕਮ ਸਪੈਸ਼ਲ ਅਪਰੇਸ਼ਨ ਸੈਲ ਕੈਂਪ ਐਟ ਮੁਹਾਲੀ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਜੀ.ਟੀ.ਬੀ. ਕਲੋਨੀ, ਖਰੜ ਨੇੜੇ ਮੌਜੂਦ ਸੀ।। ਇਸ ਦੌਰਾਨ ਮੁਖਬਰ ਦੀ ਸੂਚਨਾ ’ਤੇ ਜੀ.ਟੀ.ਬੀ. ਕਲੋਨੀ ਵਿੱਚ ਛਾਪਾ ਮਾਰ ਕੇ ਨਾਇਜੀਰੀਅਨ ਵਾਸੀ ਅਗਸਟੀਨ ਓਕਵੁਡਿਲ ਨੂੰ 255 ਗ੍ਰਾਮ ਕੋਕੀਨ ਸਣੇ ਕਾਬੂ ਕੀਤਾ ਗਿਆ। ਉਸ ਖ਼ਿਲਾਫ਼ ਖਰੜ ਸਿਟੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ। ਉਸ ਕੋਲੋਂ 255 ਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਡਰੱਗ ਮਨੀ ਵੀ ਮਿਲੀ। ਪੁਲੀਸ ਰਿਮਾਂਡ ਦੌਰਾਨ ਮੁਲਜ਼ਮ ਆਪਣੀ ਰਿਹਾਇਸ਼ ਦਾ ਕੋਈ ਸਬੂਤ ਪੇਸ਼ ਨਹੀ ਕਰ ਸਕਿਆ। ਇਸ ਕਾਾਰਨ ਕੇਸ ਵਿੱਚ ਧਾਰਾ 14 ਫਾਰਨਰ ਐਕਟ 1946 ਦਾ ਵਾਧਾ ਕੀਤਾ ਗਿਆ।
ਪੁੱਛ ਪੜਤਾਲ ਮਗਰੋਂ ਉਸ ਦੀ ਸਕੂਟਰੀ ਨੰਬਰੀ ਪੀ ਬੀ-65-ਵਾਈ-7161 ਵਿੱਚੋਂ ਐਮ ਡੀ ਐਮ ਏ ਪਿੱਲਜ 10.25 ਬਰਾਮਦ ਹੋਇਆ, ਜੋ ਇੰਟਰਨੈਸ਼ਨਲ ਡਰੱਗ ਹੈ। ਮੁੱਢਲੀ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਕੋਕੀਨ ਅਤੇ ਐਮ ਡੀ ਐਮ ਏ ਮੁਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਖੇਤਰ ਵਿੱਚ ਮਹਿੰਗੇ ਭਾਅ ’ਤੇ ਵੇਚੀ ਜਾਂਦੀ ਸੀ, ਜੋ ਕਿ ਇੰਟਰਨੈਸ਼ਨਲ ਬਾਰਡਰ ਤੋਂ ਪਾਰਸਲ ਰਾਹੀਂ ਸਮੱਗਲ ਹੋ ਕੇ ਆਉਦੀਂ ਸੀ। ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।