ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

NIA raids ਐੱਨਆਈਏ ਦੀ ਟੀਮ ਵੱਲੋਂ ਪਿੰਡ ਮਾਝੀ ਵਿੱਚ ਫੌਜੀ ਜਵਾਨ ਦੇ ਘਰ ਛਾਪਾ

ਛਾਪੇ ਦੌਰਾਨ ਨਹੀਂ ਹੋਈ ਕੋਈ ਬਰਾਮਦਗੀ
Advertisement

ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 11 ਦਸੰਬਰ

Advertisement

ਇੱਥੋਂ ਨੇੜਲੇ ਇਕ ਪਿੰਡ ਮਾਝੀ ਵਿੱਚ ਅੱਜ ਸਵੇਰੇ ਐੱਨਆਈਏ ਵੱਲੋਂ ਭਾਰਤੀ ਫੌਜ ਵਿੱਚ ਨੌਕਰੀ ਕਰਦੇ ਲਖਵੀਰ ਸਿੰਘ ਦੇ ਘਰ ਛਾਪਾ ਮਾਰ ਕੇ ਘਰ ਦੀ ਤਲਾਸ਼ੀ ਲਈ ਗਈ ਪਰ ਇਸ ਦੌਰਾਨ ਕੁਝ ਵੀ ਇਤਰਾਜ਼ਯੋਗ ਬਰਾਮਦ ਨਹੀਂ ਹੋਇਆ।

ਪ੍ਰਾਪਤ ਜਾਣਕਾਰੀ ਅਨੁਸਾਰ ਐੱਨਆਈਏ ਦੀ ਟੀਮ ਵੱਲੋਂ ਭਵਾਨੀਗੜ੍ਹ ਪੁਲੀਸ ਦੀ ਮਦਦ ਨਾਲ ਤੜਕੇ ਕਰੀਬ 6.30 ਵਜੇ ਫੌਜੀ ਜਵਾਨ ਲਖਵੀਰ ਸਿੰਘ ਦੇ ਘਰ ਛਾਪਾ ਮਾਰਿਆ ਗਿਆ। ਕਰੀਬ ਦੋ ਤੋਂ ਢਾਈ ਘੰਟੇ ਤੱਕ ਉਕਤ ਜਵਾਨ ਦੇ ਘਰ ਦੀ ਤਲਾਸ਼ੀ ਲੈਣ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਕੋਲੋਂ ਪੁੱਛ-ਪੜਤਾਲ ਕੀਤੀ ਗਈ।

ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕਰਨ ’ਤੇ ਉਕਤ ਜਵਾਨ ਦੇ ਭਰਾ ਨੇ ਦੱਸਿਆ ਕਿ ਪੁਲੀਸ ਅਧਿਕਾਰੀਆਂ ਵੱਲੋਂ ਉਨ੍ਹਾਂ ਕੋੋਲੋਂ ਕੁੱਝ ਪੁੱਛ-ਪੜਤਾਲ ਕੀਤੀ ਗਈ ਤੇ ਘਰ ਦੀ ਤਲਾਸ਼ੀ ਵੀ ਲਈ ਗਈ। ਇਸ ਦੌਰਾਨ ਪੁਲੀਸ ਨੂੰ ਉਨ੍ਹਾਂ ਦੇ ਘਰੋਂ ਕੁੱਝ ਵੀ ਇਤਰਾਜ਼ਯੋਗ ਬਰਾਮਦ ਨਹੀਂ ਹੋਇਆ ਤੇ ਨਾ ਹੀ ਪੁਲੀਸ ਨੇ ਉਨ੍ਹਾਂ ਦੇ ਘਰੋਂ ਕੋਈ ਮੋਬਾਇਲ ਜਾਂ ਹੋਰ ਵਸਤੂ ਕਬਜ਼ੇ ਵਿੱਚ ਲਈ।

ਉਸ ਨੇ ਦੱਸਿਆ ਕਿ ਉਸ ਦਾ ਭਰਾ ਭਾਰਤੀ ਫੌਜ ਵਿੱਚ ਤਾਇਨਾਤ ਹੈ ਅਤੇ ਉਸ ਦੇ ਭਰਾ ਦੇ ਨਾਂ ’ਤੇ ਚੱਲਦਾ ਇਕ ਮੋਬਾਈਲ ਫੋਨ ਦਾ ਸਿਮ ਕਾਰਡ ਉਸ ਦੀ ਭਰਜਾਈ ਭਾਵ ਫੌਜੀ ਜਵਾਨ ਦੀ ਪਤਨੀ ਕੋਲ ਹੈ। ਉਸ ਨੇ ਦੱਸਿਆ ਕਿ ਉਸ ਦੀ ਭਰਜਾਈ ਜਦੋਂ ਆਪਣੇ ਪੇਕੇ ਪਿੰਡ ਗਈ ਹੋਈ ਸੀ ਤਾਂ ਭਰਜਾਈ ਦੇ ਭਰਾ ਵੱਲੋਂ ਉਸ ਦੇ ਫੋਨ ਤੋਂ ਕਿਸੇ ਵਿਅਕਤੀ ਨਾਲ ਗੱਲਬਾਤ ਕੀਤੇ ਜਾਣ ਮਗਰੋਂ ਉਨ੍ਹਾਂ ਦੇ ਘਰ ਛਾਪਾ ਮਾਰਿਆ ਗਿਆ।

ਇਸ ਸਬੰਧੀ ਡੀਐੱਸਪੀ ਭਵਾਨੀਗੜ੍ਹ ਰਾਹੁਲ ਕੌਸ਼ਲ ਨੇ ਦੱਸਿਆ ਕਿ ਕਿ ਐੱਨਆਈਏ ਵੱਲੋਂ ਅੱਜ ਪਿੰਡ ਮਾਝੀ ਵਿੱਚ ਛਾਪਾ ਮਾਰਿਆ ਗਿਆ ਸੀ ਪਰ ਇਸ ਪਿਛਲੇ ਕਾਰਨਾਂ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਤਾਂ ਐੱਨਆਈਏ ਦੀ ਟੀਮ ਨੂੰ ਸੁਰੱਖਿਆ ਲਈ ਸਿਰਫ਼ ਪੁਲੀਸ ਫੋਰਸ ਮੁਹੱਈਆ ਕਰਵਾਈ ਗਈ ਸੀ।

Advertisement
Show comments