ਕੋਠੇ ਨੱਥਾ ਸਿੰਘ ਵਾਲਾ ’ਚ ਨਵ-ਜੰਮਿਆ ਬੱਚਾ ਮਿਲਿਆ
ਪਿੰਡ ਕੋਠੇ ਨੱਥਾ ਸਿੰਘ ਵਾਲਾ ’ਚ ਅੱਜ ਸਵੇਰੇ ਨਵ-ਜੰਮਿਆ ਬੱਚਾ ਲਾਵਾਰਸ ਹਾਲਤ ’ਚ ਮਿਲਿਆ ਹੈ। ਸਰਪੰਚ ਇਕਬਾਲ ਸਿੰਘ ਦੀ ਨਿਗਰਾਨੀ ਹੇਠ ਪੰਚਾਇਤ ਨੇ ਬੱਚੇ ਨੂੰ ਤੁਰੰਤ ਸਰਕਾਰੀ ਹਸਪਤਾਲ ਬਠਿੰਡਾ ਦਾਖ਼ਲ ਕਰਵਾਇਆ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚਾ ਬਿਲਕੁੱਲ ਤੰਦਰੁਸਤ ਹੈ।...
Advertisement
ਪਿੰਡ ਕੋਠੇ ਨੱਥਾ ਸਿੰਘ ਵਾਲਾ ’ਚ ਅੱਜ ਸਵੇਰੇ ਨਵ-ਜੰਮਿਆ ਬੱਚਾ ਲਾਵਾਰਸ ਹਾਲਤ ’ਚ ਮਿਲਿਆ ਹੈ। ਸਰਪੰਚ ਇਕਬਾਲ ਸਿੰਘ ਦੀ ਨਿਗਰਾਨੀ ਹੇਠ ਪੰਚਾਇਤ ਨੇ ਬੱਚੇ ਨੂੰ ਤੁਰੰਤ ਸਰਕਾਰੀ ਹਸਪਤਾਲ ਬਠਿੰਡਾ ਦਾਖ਼ਲ ਕਰਵਾਇਆ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚਾ ਬਿਲਕੁੱਲ ਤੰਦਰੁਸਤ ਹੈ। ਪਿਛਲੇ ਸਾਲ 23 ਅਕਤੂਬਰ ਨੂੰ ਵੀ ਪਿੰਡ ਵਿੱਚੋਂ ਨਵ-ਜੰਮਿਆ ਬੱਚਾ ਮਿਲਿਆ ਸੀ। ਦੋਵੇਂ ਵਾਰ ਇਹ ਘਟਨਾ ਬੂਟਾ ਸਿੰਘ ਦੇ ਘਰ ਨੇੜੇ ਹੀ ਵਾਪਰੀ। ਇਸ ਵੇਲੇ ਬੂਟਾ ਸਿੰਘ ਮਾਲੇਰਕੋਟਲਾ ਗਿਆ ਹੋਇਆ ਸੀ। ਥਾਣਾ ਨੇਹੀਆਂ ਵਾਲਾ ਦੇ ਇੰਚਾਰਜ ਕੌਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕੋਈ ਅਣਪਛਾਤਾ ਵਿਅਕਤੀ ਪਿੰਡ ’ਚ ਇਹ ਘਿਨੌਣਾ ਕੰਮ ਕਰ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਸਿਹਤ ਵਿਭਾਗ ਆਪਣੀ ਟੀਮ ਬਣਾ ਕੇ ਮਾਮਲੇ ਦੀ ਪੜਤਾਲ ਕਰੇ ਤੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
Advertisement
Advertisement