ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Navjot Sidhu makes U-turn: ਸਿੱਧੂ ਦਾ ਯੂ-ਟਰਨ: ਪਤਨੀ ਦੇ ਕੈਂਸਰ ਦਾ ਇਲਾਜ ਆਯੁਰਵੇਦ ਆਧਾਰਿਤ ਖੁਰਾਕ ਨਾਲ ਵੀ ਹੋਇਆ

ਦੁੱਧ ਨਾਲ ਬਣੇ ਪਦਾਰਥ ਦੀ ਵਰਤੋਂ ਨਾ ਕਰਨ ਤੇ ਨਿੰਮ ਤੇ ਹਲਦੀ ਦੀ ਵਰਤੋਂ ਕਰਨ ਲਈ ਕੀਤਾ ਸੀ ਪ੍ਰੇਰਿਤ; ਕੈਂਸਰ ਦੇ ਮਾਹਰ ਡਾਕਟਰਾਂ ਨੇ ਸਿੱਧੂ ਦਾ ਦਾਅਵਾ ਕੀਤਾ ਸੀ ਰੱਦ
Advertisement

ਨਵੀਂ ਦਿੱਲੀ, 25 ਨਵੰਬਰ

Navjot Sidhu: ਸਾਬਕਾ ਕ੍ਰਿਕਟਰ ਤੇ ਕਾਂਗਰਸ ਆਗੂ ਨਵਜੋਤ ਸਿੱਧੂ ਵੱਲੋਂ ਆਪਣੀ ਪਤਨੀ ਦੇ ਕੈਂਸਰ ਦਾ ਇਲਾਜ ਦੁੱਧ ਵਾਲੇ ਪਦਾਰਥ ਤੇ ਚੀਨੀ ਛੱਡਣ ਤੇ ਨਿੰਮ ਤੇ ਹਲਦੀ ਦਾ ਸੇਵਨ ਕਰਨ ਨਾਲ ਹੋਣ ਦਾ ਦਾਅਵਾ ਕੀਤਾ ਗਿਆ ਸੀ ਪਰ ਦੇਸ਼ ਭਰ ਦੇ ਕੈਂਸਰ ਮਾਹਰ ਡਾਕਟਰਾਂ ਵੱਲੋਂ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਸਬੰਧੀ ਸਖ਼ਤ ਪ੍ਰਤੀਕਿਰਿਆ ਦਾ ਸਾਹਮਣਾ ਕਰਨ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੀ ਸਰਜਰੀ ਹੋਈ, ਇਸ ਤੋਂ ਬਾਅਦ ਕੀਮੋਥੈਰੇਪੀ, ਹਾਰਮੋਨਲ ਅਤੇ ਟਾਰਗੇਟਿਡ ਥੈਰੇਪੀ ਵੀ ਹੋਈ। ਇਸ ਤੋਂ ਇਲਾਵਾ ਉਸ ਦੀ ਪਤਨੀ ਨੇ ਕੈਂਸਰ ਨਾਲ ਲੜਨ ਲਈ ਆਯੁਰਵੈਦਿਕ ਖੁਰਾਕ ਨੂੰ ਵੀ ਜ਼ਿੰਦਗੀ ਦਾ ਹਿੱਸਾ ਬਣਾਇਆ।

Advertisement

ਜਾਣਕਾਰੀ ਅਨੁਸਾਰ ਸਿੱਧੂ ਨੇ ਹਾਲ ਹੀ ਵਿੱਚ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਆਪਣੀ ਪਤਨੀ ਨਵਜੋਤ ਕੌਰ ਦੇ ਸਟੇਜ 4 ਦੇ ਛਾਤੀ ਦੇ ਕੈਂਸਰ ਨੂੰ ਠੀਕ ਹੋਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਡੇਅਰੀ ਪਦਾਰਥ ਅਤੇ ਚੀਨੀ ਪਦਾਰਥ ਛੱਡਣ ਨਾਲ ਹਲਦੀ ਅਤੇ ਨਿੰਮ ਦਾ ਸੇਵਨ ਕਰਨ ਨਾਲ ਲਾਇਲਾਜ ਕੈਂਸਰ ਠੀਕ ਹੋ ਗਿਆ ਹੈ। ਇਸ ਤੋਂ ਬਾਅਦ ਕਈ ਕੈਂਸਰ ਵਿਗਿਆਨੀਆਂ ਨੇ ਗਲਤ ਜਾਣਕਾਰੀ ਫੈਲਾਉਣ ਲਈ ਸਿੱਧੂ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਨੂੰ ਸਾਬਤ ਕਰਨ ਲਈ ਕੋਈ ਵਿਗਿਆਨਕ ਸਬੂਤ ਨਹੀਂ ਹਨ।

Advertisement
Show comments