ਨਰਿੰਦਰ ਸਿੰਘ ਕਪੂਰ ਦੀ ਪਤਨੀ ਦਾ ਦੇਹਾਂਤ
ਉੱਘੇ ਵਿਦਵਾਨ ਡਾ. ਨਰਿੰਦਰ ਸਿੰਘ ਕਪੂਰ ਦੀ ਪਤਨੀ ਰਣਜੀਤ ਕੌਰ ਕਪੂਰ ਦਾ ਅੱਜ ਲੰਬੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਉਨ੍ਹਾਂ ਅੱਜ ਸ਼ਾਮ ਤਿੰਨ ਵਜੇ ਆਖ਼ਰੀ ਸਾਹ ਲਿਆ। ਡਾ. ਰਣਜੀਤ ਕੌਰ ਨੇ ਪੰਜਾਬੀ ਯੂਨੀਵਰਸਿਟੀ ਵਿਚੋਂ ਹੀ ਪੜ੍ਹਾਈ ਕੀਤੀ ਤੇ ਉੱਥੇ ਹੀ...
Advertisement
ਉੱਘੇ ਵਿਦਵਾਨ ਡਾ. ਨਰਿੰਦਰ ਸਿੰਘ ਕਪੂਰ ਦੀ ਪਤਨੀ ਰਣਜੀਤ ਕੌਰ ਕਪੂਰ ਦਾ ਅੱਜ ਲੰਬੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਉਨ੍ਹਾਂ ਅੱਜ ਸ਼ਾਮ ਤਿੰਨ ਵਜੇ ਆਖ਼ਰੀ ਸਾਹ ਲਿਆ। ਡਾ. ਰਣਜੀਤ ਕੌਰ ਨੇ ਪੰਜਾਬੀ ਯੂਨੀਵਰਸਿਟੀ ਵਿਚੋਂ ਹੀ ਪੜ੍ਹਾਈ ਕੀਤੀ ਤੇ ਉੱਥੇ ਹੀ ਉਹ ਅੰਗਰੇਜ਼ੀ ਦੇ ਅਧਿਆਪਕ ਤੇ ਪ੍ਰੋਫੈਸਰ ਵਜੋਂ ਤਾਇਨਾਤ ਰਹੇ। ਉਹ ਸਾਲ 2005 ਵਿਚ ਬਤੌਰ ਡੀਨ ਸੇਵਾਮੁਕਤ ਹੋਏ। ਰਣਜੀਤ ਕੌਰ ਦਾ ਵਿਆਹ 1971 ਵਿਚ ਨਰਿੰਦਰ ਕਪੂਰ ਨਾਲ ਹੋਇਆ ਸੀ। ਡਾ. ਰਣਜੀਤ ਕੌਰ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਏ ਹਨ, ਜਿਨ੍ਹਾਂ ਵਿਚ ਸਭ ਤੋਂ ਵੱਡੀ ਬੇਟੀ ਹਰਗੁਨਜੀਤ ਕੌਰ ਅਤੇ ਦੋ ਪੁੱਤਰ ਹਰਮਨਜੀਤ ਸਿੰਘ ਤੇ ਹਰਗੁਰਜੀਤ ਸਿੰਘ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ 5 ਅਗਸਤ ਨੂੰ ਸਵੇਰੇ 11.30 ਵਜੇ ਪਟਿਆਲਾ ਵਿਚ ਬੀਰ ਜੀ ਦੀਆਂ ਮੜ੍ਹੀਆਂ ਵਿਚ ਹੋਵੇਗਾ। ਇਸ ਮੌਕੇ ਡਾ. ਹਰਜਿੰਦਰ ਸਿੰਘ ਵਾਲੀਆ, ਡਾ. ਚਰਨਜੀਤ ਕੌਰ ਬਰਾੜ, ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Advertisement
Advertisement