ਪੱਖੋ ਕਲਾਂ ਵਿੱਚ ਵਿਅਕਤੀ ਦਾ ਕਤਲ
ਪੱਤਰ ਪ੍ਰੇਰਕ ਰੂੜੇਕੇ ਕਲਾਂ, 12 ਜੁਲਾਈ ਪਿੰਡ ਪੱਖੋ ਕਲਾਂ ਵਿੱਚ ਬੀਤੀ ਰਾਤ ਖੇਤ ਵਿੱਚ ਸੁੱਤੇ ਪਏ ਨਾਨੇ-ਦੋਹਤੇ ’ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ, ਜਿਸ ਵਿੱਚ ਨਾਨੇ ਦੀ ਮੌਤ ਹੋ ਗਈ ਹੈ, ਜਦਕਿ ਬੱਚਾ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕ...
Advertisement
ਪੱਤਰ ਪ੍ਰੇਰਕ
ਰੂੜੇਕੇ ਕਲਾਂ, 12 ਜੁਲਾਈ
Advertisement
ਪਿੰਡ ਪੱਖੋ ਕਲਾਂ ਵਿੱਚ ਬੀਤੀ ਰਾਤ ਖੇਤ ਵਿੱਚ ਸੁੱਤੇ ਪਏ ਨਾਨੇ-ਦੋਹਤੇ ’ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ, ਜਿਸ ਵਿੱਚ ਨਾਨੇ ਦੀ ਮੌਤ ਹੋ ਗਈ ਹੈ, ਜਦਕਿ ਬੱਚਾ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕ ਦੀ ਪਛਾਣ ਗੁਰਮੇਲ ਸਿੰਘ (55) ਵਾਸੀ ਪੱਖੋ ਕਲਾਂ ਵਜੋਂ ਹੋਈ ਹੈ, ਜੋ ਆਪਣੇ ਦੋਹਤੇ ਅਵੀਜੋਤ ਸਿੰਘ (9) ਨਾਲ ਖੇਤ ਵਿੱਚ ਸੁੱਤਾ ਪਿਆ ਸੀ। ਇਸ ਦੌਰਾਨ ਮੂੰਹ ਬੰਨ੍ਹ ਕੇ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਗੁਰਮੇਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਅਵਿਜੋਤ ਨੂੰ ਸੱਟਾਂ ਆਈਆਂ ਹਨ। ਪਰਿਵਾਰਕ ਮੈਂਬਰਾਂ ਨੇ ਅਵਿਜੋਤ ਸਿੰਘ ਨੂੰ ਸਿਵਲ ਹਸਪਤਾਲ ਤਪਾ ਜ਼ਿਲ੍ਹਾ ਬਰਨਾਲਾ ਵਿੱਚ ਦਾਖ਼ਲ ਕਰਵਾਇਆ ਹੈ, ਜਿਥੇ ਇਸ ਵੇਲੇ ਉਹ ਜ਼ੇਰੇ ਇਲਾਜ ਹੈ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
Advertisement