ਕੇਸ ਕਤਲ ਮਾਮਲਾ: ਪੀੜਤ ਨੂੰ ਨਿਹੰਗ ਜਥੇਬੰਦੀ ਨੇ ਸੁਰੱਖਿਆ ਦਿੱਤੀ
ਪੱਤਰ ਪ੍ਰੇਰਕ ਨਾਭਾ, 10 ਜੂਨ ਨਾਭਾ ਦੇ ਮਲਕੋ ਪਿੰਡ ਵਿੱਚ ਜਿਸ ਨੌਜਵਾਨ ਦੇ ਜਬਰੀ ਕੇਸ ਕੱਟੇ ਗਏ ਸਨ, ਉਸ ਨੂੰ ਨਿਹੰਗ ਜਥੇਬੰਦੀ ਦਸਮੇਸ਼ ਤਰਨਾ ਦਲ ਨੇ ਆਪਣੀ ਸੁਰੱਖਿਆ ਹੇਠ ਲੈ ਲਿਆ ਹੈ। ਹਾਲਾਂਕਿ ਦਲ ਦੇ ਮੈਂਬਰ ਤੂਫ਼ਾਨ ਸਿੰਘ ਨੇ ਦੱਸਿਆ...
Advertisement
ਪੱਤਰ ਪ੍ਰੇਰਕ
ਨਾਭਾ, 10 ਜੂਨ
Advertisement
ਨਾਭਾ ਦੇ ਮਲਕੋ ਪਿੰਡ ਵਿੱਚ ਜਿਸ ਨੌਜਵਾਨ ਦੇ ਜਬਰੀ ਕੇਸ ਕੱਟੇ ਗਏ ਸਨ, ਉਸ ਨੂੰ ਨਿਹੰਗ ਜਥੇਬੰਦੀ ਦਸਮੇਸ਼ ਤਰਨਾ ਦਲ ਨੇ ਆਪਣੀ ਸੁਰੱਖਿਆ ਹੇਠ ਲੈ ਲਿਆ ਹੈ। ਹਾਲਾਂਕਿ ਦਲ ਦੇ ਮੈਂਬਰ ਤੂਫ਼ਾਨ ਸਿੰਘ ਨੇ ਦੱਸਿਆ ਕਿ ਉਹ ਨੌਜਵਾਨ ਦੇ ਮੈਸੇਜ ਕਰਨ ਵਾਲੀ ਹਰਕਤ ਦਾ ਸਮਰਥਨ ਨਹੀਂ ਕਰਦੇ ਪਰ ਨੌਜਵਾਨ ਦੇ ਕੇਸ ਕਤਲ ਕਰਕੇ ਬੇਅਦਬੀ ਕਰਨ ਵਾਲਾ ਸਲੂਕ ਕਰਕੇ ਵੀਡੀਓ ਵਾਇਰਲ ਕਰਨਾ ਵੀ ਜਾਇਜ਼ ਨਹੀਂ। ਜ਼ਿਕਰਯੋਗ ਹੈ ਕਿ ਦੋ ਹਫਤੇ ਪਹਿਲਾਂ ਨਾਬਾਲਗ ਲੜਕੀ ਨੂੰ ਦੋਸਤੀ ਲਈ ਕਥਿਤ ਮੈਸੇਜ ਕਰਨ ’ਤੇ ਸਬੰਧਤ ਨੌਜਵਾਨ ਨੂੰ ਮੁਆਫੀ ਮੰਗਣ ਦੇ ਬਾਵਜੂਦ ਲੜਕੀ ਦੇ ਪਰਿਵਾਰ ਅਤੇ ਕੁਝ ਹੋਰ ਪਿੰਡ ਵਾਸੀਆਂ ਨੇ ਪੰਚਾਇਤ ਦੀ ਹਾਜ਼ਰੀ ਵਿਚ ਕੁੱਟਿਆ, ਮੂੰਹ ਕਾਲਾ ਕਰ ਕੇ ਉਸ ਦੇ ਕੇਸ ਕੱਟੇ ਸਨ।
Advertisement