ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਣੀ ਮਹੇਸ਼ ਯਾਤਰਾ ਦੌਰਾਨ ਢਿੱਗਾਂ ਡਿੱਗਣ ਕਾਰਨ ਮੁਕੇਰੀਆਂ ਦੇ ਨੌਜਵਾਨ ਦੀ ਮੌਤ

ਇੱਥੇ 15 ਅਗਸਤ ਨੂੰ ਮਣੀ ਮਹੇਸ਼ ਦੀ ਯਾਤਰਾ ’ਤੇ ਗਏ ਨੇੜਲੇ ਪਿੰਡ ਡੋਲੋਵਾਲ ਦੇ ਨੌਜਵਾਨ ਦੀ ਹਿਮਾਚਲ ਦੇ ਚੰਬਾ ਨੇੜੇ ਢਿੱਗਾਂ ਡਿੱਗਣ ਕਾਰਨ ਮੌਤ ਹੋ ਗਈ। ਇਸ ਦੇ ਨਾਲ ਉਸ ਦੇ ਇੱਕ ਹੋਰ ਸਾਥੀ ਚੰਦਰ ਸ਼ੇਖਰ ਵਾਸੀ ਇੰਦੋਰਾ ਦੀ ਵੀ...
Advertisement

ਇੱਥੇ 15 ਅਗਸਤ ਨੂੰ ਮਣੀ ਮਹੇਸ਼ ਦੀ ਯਾਤਰਾ ’ਤੇ ਗਏ ਨੇੜਲੇ ਪਿੰਡ ਡੋਲੋਵਾਲ ਦੇ ਨੌਜਵਾਨ ਦੀ ਹਿਮਾਚਲ ਦੇ ਚੰਬਾ ਨੇੜੇ ਢਿੱਗਾਂ ਡਿੱਗਣ ਕਾਰਨ ਮੌਤ ਹੋ ਗਈ। ਇਸ ਦੇ ਨਾਲ ਉਸ ਦੇ ਇੱਕ ਹੋਰ ਸਾਥੀ ਚੰਦਰ ਸ਼ੇਖਰ ਵਾਸੀ ਇੰਦੋਰਾ ਦੀ ਵੀ ਮੌਤ ਹੋ ਗਈ। ਆਜ਼ਾਦੀ ਦਿਹਾੜੇ ਮੌਕੇ ਸਵੇਰੇ ਨੇੜਲੇ ਪਿੰਡ ਡੋਲੋਵਾਲ ਦਾ ਸਰਵਣ ਸਿੰਘ (37) ਪੁੱਤਰ ਸਵਰਨ ਸਿੰਘ ਆਪਣੇ ਕੁਝ ਸਾਥੀਆਂ ਨਾਲ ਮੋਟਰਸਾਈਕਲਾਂ ’ਤੇ ਮਣੀ ਮਹੇਸ਼ ਦੀ ਯਾਤਰਾ ’ਤੇ ਗਿਆ ਸੀ। ਜਦੋਂ ਸ਼ਰਧਾਲੂ ਗੋਰੀ ਕੁੰਡ ਨੇੜੇ ਸੁੰਦਰਾਸੀ ਪੜਾਅ ਕੋਲ ਪੁੱਜੇ ਤਾਂ ਅਚਾਨਕ ਪਹਾੜੀ ਦਾ ਟੁੱਕੜਾ ਟੁੱਟ ਗਿਆ। ਇਸ ਕਾਰਨ ਪੈਦਲ ਜਾ ਰਹੇ ਸਰਵਣ ਅਤੇ ਇਸ ਦੇ ਇੱਕ ਸਾਥੀ ਚੰਦਰ ਸ਼ੇਖਰ ਵਾਸੀ ਪਿੰਡ ਬਰੋਟਾ (ਠਾਕੁਰਦੁਆਰਾ) ਜ਼ਿਲ੍ਹਾ ਇੰਦੌਰਾ, ਹਿਮਾਚਲ ਪ੍ਰਦੇਸ਼ ਦੀ ਮੌਤ ਹੋ ਗਈ। ਇਹ ਹਾਦਸਾ 17 ਅਗਸਤ ਨੂੰ ਸਵੇਰੇ ਹਡਸਰ-ਮਣੀਮਹੇਸ਼ ਯਾਤਰਾ ਮਾਰਗ ’ਤੇ ਵਾਪਰਿਆ ਸੀ। ਸਰਵਣ ਦੇ ਘਰ ਪਤਨੀ ਅਤੇ ਦੋ ਬੱਚੇ ਹਨ।

Advertisement
Advertisement