ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਦਾ ਠਹਿਰਾਅ ਬਰਨਾਲਾ ਨਾ ਰੱਖਣ ’ਤੇ ਖ਼ਫ਼ਾ ਸੰਸਦ ਮੈਂਬਰ ਮੀਤ ਹੇਅਰ 

ਸਰਦ ਰੁੱਤ ਸ਼ੈਸ਼ਨ 'ਚ ਲਿਆਵਾਂਗੇ ਕੰਮ ਰੋਕੂ ਮਤਾ 
ਮੀਤ ਹੇਅਰ
Advertisement
ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਦੀ ਅੱਜ ਸ਼ੁਰੂਆਤ ਮੌਕੇ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਵੀਡੀਓ ਜਾਰੀ ਕਰਦਿਆਂ ਨਿਰਾਸ਼ਾ ਜ਼ਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਗੱਡੀ ਦਾ ਸਟਾਪੇਜ਼ ਬਰਨਾਲਾ ਵਿਖੇ ਰੱਖੇ ਜਾਣ ਸਬੰਧੀ ਮੇਰੇ ਵੱਲੋਂ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਜੀ ਨੂੰ ਅਪੀਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਵੱਲੋਂ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਟਰੇਨ ਦਾ ਬਰਨਾਲਾ ਵਿਖੇ ਸਟਾਪੇਜ਼ ਰੱਖਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਨ੍ਹਾਂ ਬਰਨਾਲਾ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ।

ਸੰਸਦ ਮੈਂਬਰ ਨੇ ਕਿਹਾ ਕਿ ਹੁਣ ਅਸੀਂ ਰੇਲਵੇ ਨੂੰ ਇੱਕ ਦਸੰਬਰ ਤੱਕ ਦਾ ਸਮਾਂ ਦਿੰਦੇ ਹਾਂ। ਇਸ ਸਬੰਧੀ ਸਰਦ ਰੁੱਤ ਸੈਸ਼ਨ ’ਚ ਪਾਰਲੀਮੈਂਟ ਦੇ ਅੰਦਰ ਕੰਮ ਰੋਕੂ ਮਤਾ ਪੇਸ਼ ਕਰਾਂਗਾ। ਇਕ ਦਸੰਬਰ ਤੋਂ ਬਾਅਦ ਬਰਨਾਲਾ ਸਟੇਸ਼ਨ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਬਰਨਾਲਾ ਸਟੇਸ਼ਨ ’ਤੇ ਨਹੀਂ ਰੋਕੀ ਜਾਂਦੀ ਤਾਂ ਸ਼ਹਿਰਵਾਸੀਆਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
Advertisement
Advertisement
Show comments