ਮਾਂ-ਧੀ ਨੂੰ ਸੱਪ ਨੇ ਡੱਸਿਆ
ਨਿੱਜੀ ਪੱਤਰ ਪ੍ਰੇਰਕ ਚਮਕੌਰ ਸਾਹਿਬ, 1 ਜੁਲਾਈ ਚਮਕੌਰ ਸਾਹਿਬ ਦੀ ਖ਼ਾਲਸਾ ਕਲੋਨੀ ਵਿੱਚ ਮਾਂ ਤੇ ਧੀ ਨੂੰ ਸੱਪ ਨੇ ਡੱਸ ਲਿਆ। ਵਾਰਡ ਦੇ ਕੌਂਸਲਰ ਇੰਦਰਪ੍ਰੀਤ ਸਿੰਘ ਲਾਲੀ ਨੇ ਦੱਸਿਆ ਕਿ ਕਲੋਨੀ ਵਿੱਚ ਕਿਰਾਏ ਦੇ ਮਕਾਨ ’ਚ ਰਹਿੰਦੇ ਪਰਵਾਸੀ ਦਰਜ਼ੀ ਮੁਹੰਮਦ...
Advertisement
ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 1 ਜੁਲਾਈ
Advertisement
ਚਮਕੌਰ ਸਾਹਿਬ ਦੀ ਖ਼ਾਲਸਾ ਕਲੋਨੀ ਵਿੱਚ ਮਾਂ ਤੇ ਧੀ ਨੂੰ ਸੱਪ ਨੇ ਡੱਸ ਲਿਆ। ਵਾਰਡ ਦੇ ਕੌਂਸਲਰ ਇੰਦਰਪ੍ਰੀਤ ਸਿੰਘ ਲਾਲੀ ਨੇ ਦੱਸਿਆ ਕਿ ਕਲੋਨੀ ਵਿੱਚ ਕਿਰਾਏ ਦੇ ਮਕਾਨ ’ਚ ਰਹਿੰਦੇ ਪਰਵਾਸੀ ਦਰਜ਼ੀ ਮੁਹੰਮਦ ਅਯਾਸ ਦੀ ਧੀ ਫ਼ਲਕ ਪ੍ਰਵੀਨ (14) ਨੂੰ ਰਾਤ ਲਗਪਗ 12 ਵਜੇ ਸੁੱਤੀ ਪਈ ਨੂੰ ਸੱਪ ਨੇ ਡੱਸ ਲਿਆ ਅਤੇ ਇਸ ਮਗਰੋਂ ਉਸ ਦੀ ਪਤਨੀ ਸੋਨੀ ਖਾਤੂਨ (42) ਨੂੰ ਡੱਸ ਲਿਆ।
ਉਨ੍ਹਾਂ ਵੱਲੋਂ ਘਰ ਵਿੱਚ ਸੱਪ ਵੜਨ ਦੇ ਪਾਏ ਰੌਲੇ ਕਾਰਨ ਮੁਹੱਲਾ ਵਾਸੀ ਆ ਗਏ, ਜਿਨ੍ਹਾਂ ਸੱਪ ਨੂੰ ਘਰ ਵਿੱਚੋਂ ਲੱਭ ਕੇ ਮਾਰ ਦਿੱਤਾ। ਇਸ ਤੋਂ ਬਾਅਦ ਜ਼ਖ਼ਮੀ ਦੋਵੇਂ ਮਾਵਾਂ ਧੀਆਂ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ਦੋਵਾਂ ਦੀ ਹਾਲਤ ਵੇਖਦੇ ਹੋਏ ਪੀਜੀਆਈ ਚੰਡੀਗੜ੍ਹ ਵਿੱਚ
ਰੈਫਰ ਕਰ ਦਿੱਤਾ।
Advertisement