28 ਕਿਲੋ ਤੋਂ ਵੱਧ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਨਸ਼ਟ ਕੀਤੇ
ਪੰਜਾਬ ਪੁਲੀਸ ਵੱਲੋਂ ਇਹ ਕਾਰਵਾਈ ਹਾਈ ਕੋਰਟ ਦੀਆਂ ਹਦਾਇਤਾਂ ਤਹਿਤ ਕੀਤੀ ਗਈ। ਹਰਮਨਬੀਰ ਸਿੰਘ ਗਿੱਲ ਆਈਪੀਐੱਸ ਇੰਸਪੈਕਟਰ ਜਨਰਲ ਪੁਲੀਸ ਫਿਰੋਜ਼ਪੁਰ ਰੇਂਜ ਨੇ ਦੱਸਿਆ ਕਿ ਇਹ ਕਾਰਵਾਈ ਹਾਈ ਲੈਵਲ ਡਰੱਗ ਡਿਸਪੋਜ਼ਲ ਕਮੇਟੀ ਅਤੇ ਜ਼ਿਲ੍ਹਾ ਲੈਵਲ ਡਰੱਗ ਡਿਸਪੋਜ਼ਲ ਕਮੇਟੀ ਦੀ ਦੇਖ-ਰੇਖ ਹੇਠ ਕੀਤੀ ਗਈ ਹੈ। ਇਸ ਮੌਕੇ ਭੁਪਿੰਦਰ ਸਿੰਘ ਪੀਪੀਐੱਸ ਐੱਸਐੱਸਪੀ ਫਿਰੋਜ਼ਪੁਰ ਦੀ ਅਗਵਾਈ ਵਿਚ ਮਨਜੀਤ ਸਿੰਘ ਪੀਪੀਐੱਸ, ਕਪਤਾਨ ਪੁਲੀਸ (ਇੰਨਵੈਸਟੀਗੇਸ਼ਨ) ਅਤੇ ਬਰਜਿੰਦਰ ਸਿੰਘ ਪੀਪੀਐੱਸ ਡੀਐੱਸਪੀ (ਇੰਨਵੈਸਟੀਗੇਸ਼ਨ) ਵੀ ਮੌਜ਼ੂਦ ਸਨ।
ਪੁਲੀਸ ਨੇ ਹੈਰੋਇਨ ਕੁੱਲ 28 ਕਿਲੋ 440 ਗ੍ਰਾਮ 70 ਮਿਲੀਗ੍ਰਾਮ ਹੈਰੋਇਨ ਨਸ਼ਟ ਕੀਤੀ ਗਈ। ਇਸ ਵਿੱਚੋਂ 7 ਕਿਲੋ 840 ਗ੍ਰਾਮ ਹੈਰੋਇਨ ਹਾਈ ਲੈਵਲ ਡਰੱਗ ਡਿਸਪੋਜ਼ਲ ਕਮੇਟੀ ਵੱਲੋਂ ਇਕ ਵੱਡੇ ਕੇਸ ਦਾ ਹਿੱਸਾ ਸੀ, ਜਦਕਿ ਬਾਕੀ 20 ਕਿਲੋ 600 ਗ੍ਰਾਮ 70 ਮਿਲੀਗ੍ਰਾਮ ਹੈਰੋਇਨ ਜ਼ਿਲ੍ਹਾ ਲੈਵਲ ਕਮੇਟੀ ਵੱਲੋਂ 53 ਵੱਖ-ਵੱਖ ਕੇਸਾਂ ਨਾਲ ਸਬੰਧਤ ਸੀ। ਪੋਸਤ 160 ਕਿਲੋ 350 ਗ੍ਰਾਮ ਪੋਸਤ ਨਸ਼ਟ ਕੀਤਾ ਗਿਆ।
ਇਸੇ ਤਰ੍ਹਾਂ 2395 ਨਸ਼ੀਲੀਆਂ ਗੋਲੀਆਂ ਵੀ ਨਿਯਮਾਂ ਅਨੁਸਾਰ ਨਸ਼ਟ ਕੀਤੀਆਂ ਗਈਆਂ। ਇਹ ਸਾਰੇ ਨਸ਼ੀਲੇ ਪਦਾਰਥ ਮੈਸ. ਸੁਖਬੀਰ ਐਗਰੋ ਇੰਜੀਨੀਅਰਿੰਗ ਲਿਮਿਟੇਡ (ਐੱਸਏਈਐੱਲ) ਹਕੂਮਤ ਸਿੰਘ ਵਾਲਾ ਵਿਖੇ ਨਿਯਮਾਂ ਅਨੁਸਾਰ ਨਸ਼ਟ ਕੀਤੇ ਗਏ।