ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ’ਚ ਭਾਰੀ ਤਬਾਹੀ ਮਚਾਉਣ ਮਗਰੋਂ ਮੌਨਸੂਨ ਦੀ ਵਾਪਸੀ

ਸੂਬੇ ’ਚ ਆਮ ਨਾਲੋਂ 43 ਫ਼ੀਸਦ ਵੱਧ ਪਏ ਮੀਂਹ
Advertisement
ਪੰਜਾਬ ਵਿੱਚ ਭਾਰੀ ਤਬਾਹੀ ਮਚਾਉਣ ਮਗਰੋਂ ਮੌਨਸੂਨ ਨੇ ਸੂਬੇ ’ਚੋਂ ਰਸਮੀ ਤੌਰ ’ਤੇ ਵਾਪਸੀ ਕਰ ਲਈ ਹੈ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਮੌਸਮ ਸਾਫ ਹੋਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਸੂਬੇ ਵਿੱਚ ਮੌਨਸੂਨ ਦੌਰਾਨ ਪਏ ਭਾਰੀ ਮੀਂਹ ਨੇ 23 ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਮਚਾਈ, ਜਿਸ ਕਾਰਨ 2500 ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ। ਇਸ ਦੌਰਾਨ ਲੱਖਾਂ ਲੋਕ ਬੇਘਰ ਹੋ ਗਏ, 5 ਲੱਖ ਏਕੜ ਫ਼ਸਲ ਤਬਾਹ ਹੋ ਗਈ ਅਤੇ 59 ਜਣਿਆਂ ਦੀ ਜਾਨ ਚਲੀ ਗਈ। ਜਾਣਕਾਰੀ ਅਨੁਸਾਰ ਇਸ ਵਾਰ ਮੌਨਸੂਨ ਸੀਜ਼ਨ ਦੌਰਾਨ ਆਮ ਨਾਲੋਂ 43 ਫ਼ੀਸਦ ਵੱਧ ਮੀਂਹ ਪਏ ਹਨ। ਆਮ ਤੌਰ ’ਤੇ ਪਹਿਲੀ ਜੂਨ ਤੋਂ 26 ਸਤੰਬਰ ਤੱਕ ਮੌਨਸੂਨ ਸੀਜ਼ਨ ਦੌਰਾਨ ਪੰਜਾਬ ਵਿੱਚ 433.5 ਐੱਮ ਐੱਮ ਮੀਂਹ ਪੈਂਦਾ ਹੈ ਪਰ ਇਸ ਵਾਰ 621.7 ਐੱਮ ਐੱਮ ਮੀਂਹ ਪਿਆ ਹੈ। ਮੌਨਸੂਨ ਦੀ ਵਾਪਸੀ ਦੇ ਨਾਲ ਹੀ ਡੈਮਾਂ ਵਿੱਚੋਂ ਵੀ ਪਾਣੀ ਘਟਨਾ ਸ਼ੁਰੂ ਹੋ ਗਿਆ ਹੈ। ਪੰਜਾਬ ਵਿੱਚ ਅਗਲਾ ਪੂਰਾ ਹਫ਼ਤਾ ਮੌਸਮ ਸਾਫ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮੌਨਸੂਨ ਦੌਰਾਨ ਤਰਨ ਤਾਰਨ ਵਿੱਚ ਸਭ ਤੋਂ ਵੱਧ 145 ਫ਼ੀਸਦ ਅਤੇ ਕਪੂਰਥਲਾ ਵਿੱਚ ਆਮ ਨਾਲੋਂ 25 ਫ਼ੀਸਦ ਘੱਟ ਮੀਂਹ ਪਿਆ ਹੈ। ਅੰਮ੍ਰਿਤਸਰ ਵਿੱਚ 46 ਫ਼ੀਸਦ, ਬਰਨਾਲਾ ’ਚ 81 ਫ਼ੀਸਦ, ਫਰੀਦਕੋਟ ’ਚ 49 ਫ਼ੀਸਦ, ਫਤਿਹਗੜ੍ਹ ਸਾਹਿਬ ’ਚ 10 ਫ਼ੀਸਦ, ਫਾਜ਼ਿਲਕਾ ’ਚ 15 ਫ਼ੀਸਦ, ਫਿਰੋਜ਼ਪੁਰ ’ਚ 60 ਫ਼ੀਸਦ, ਗੁਰਦਾਸਪੁਰ ’ਚ 93 ਫ਼ੀਸਦ, ਹੁਸ਼ਿਆਰਪੁਰ ’ਚ 12 ਫ਼ੀਸਦ, ਜਲੰਧਰ ’ਚ 74 ਫ਼ੀਸਦ, ਲੁਧਿਆਣਾ ’ਚ 77 ਫ਼ੀਸਦ, ਮਾਨਸਾ ’ਚ 52 ਫ਼ੀਸਦ, ਮੋਗਾ ’ਚ 79 ਫ਼ੀਸਦ, ਮੁਕਤਸਰ ’ਚ 18 ਫ਼ੀਸਦ, ਪਠਾਨਕੋਟ ’ਚ 72 ਫ਼ੀਸਦ, ਪਟਿਆਲਾ ’ਚ 3 ਫ਼ੀਸਦ, ਰੋਪੜ ’ਚ 35 ਫ਼ੀਸਦ, ਸੰਗਰੂਰ ’ਚ 56 ਫ਼ੀਸਦ ਅਤੇ ਨਵਾਂ ਸ਼ਹਿਰ ’ਚ 6 ਫ਼ੀਸਦ ਵੱਧ ਮੀਂਹ ਪਏ ਹਨ ਜਦਕਿ ਮੁਹਾਲੀ ’ਚ 19 ਫ਼ੀਸਦ ਘੱਟ ਮੀਂਹ ਪਿਆ ਹੈ। 

 

Advertisement

Advertisement
Show comments