ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੇਸ਼ ’ਚ ਜਨਗਣਨਾ ਲਈ ਪਹਿਲੀ ਵਾਰ ਵਰਤੀ ਜਾਵੇਗੀ ਆਧੁਨਿਕ ਤਕਨੀਕ

ਨਵੀਂ ਦਿੱਲੀ: ਅਗਾਮੀ ਜਨਗਣਨਾ ਦੌਰਾਨ ਖੁਦ ਹੀ ਵੇਰਵੇ ਦੇਣ ਲਈ ਇੱਕ ਵਿਸ਼ੇਸ਼ ਵੈੱਬ ਪੋਰਟਲ ਸ਼ੁਰੂ ਕੀਤਾ ਜਾਵੇਗਾ ਜੋ ਕੌਮੀ ਗਣਨਾ ਪ੍ਰਕਿਰਿਆ ਦੇ ਦੋਵਾਂ ਗੇੜਾਂ ਲਈ ਉਪਲੱਭਧ ਹੋਵੇਗਾ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਦੇਸ਼ ਦੀ ਪਹਿਲੀ ਡਿਜੀਟਲ ਜਨਗਣਨਾ ’ਚ ਐਂਡ੍ਰਾਇਡ ਤੇ...
Advertisement

ਨਵੀਂ ਦਿੱਲੀ: ਅਗਾਮੀ ਜਨਗਣਨਾ ਦੌਰਾਨ ਖੁਦ ਹੀ ਵੇਰਵੇ ਦੇਣ ਲਈ ਇੱਕ ਵਿਸ਼ੇਸ਼ ਵੈੱਬ ਪੋਰਟਲ ਸ਼ੁਰੂ ਕੀਤਾ ਜਾਵੇਗਾ ਜੋ ਕੌਮੀ ਗਣਨਾ ਪ੍ਰਕਿਰਿਆ ਦੇ ਦੋਵਾਂ ਗੇੜਾਂ ਲਈ ਉਪਲੱਭਧ ਹੋਵੇਗਾ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਦੇਸ਼ ਦੀ ਪਹਿਲੀ ਡਿਜੀਟਲ ਜਨਗਣਨਾ ’ਚ ਐਂਡ੍ਰਾਇਡ ਤੇ ਐੱਪਲ ਮੋਬਾਈਲ ਫੋਨ ’ਤੇ ਐਪ ਦੀ ਵਰਤੋਂ ਕਰਕੇ ਨਾਗਰਿਕਾਂ ਦੇ ਅੰਕੜੇ ਇਕੱਠੇ ਕੀਤੇ ਜਾਣਗੇ। ਇਹ ਦੇਸ਼ ’ਚ ਪਹਿਲੀ ਵਾਰ ਹੋਵੇਗਾ ਕਿ ਨਾਗਰਿਕਾਂ ਨੂੰ ਇੱਕ ਵਿਸ਼ੇਸ਼ ਵੈੱਬ ਪੋਰਟਲ ਰਾਹੀਂ ਖੁਦ ਹੀ ਵੇਰਵੇ ਜਮ੍ਹਾਂ ਕਰਨ ਦਾ ਮੌਕਾ ਮਿਲੇਗਾ ਜੋ ਜਨਗਣਨਾ ਦੇ ਦੋਵੇਂ ਗੇੜਾਂ ਮਕਾਨ ਸੂਚੀਕਰਨ ਤੇ ਰਿਹਾਇਸ਼ ਜਨਗਣਨਾ (ਐੱਚਐੱਲਓ) ਅਤੇ ਜਨ ਸੰਖਿਆ ਗਣਨਾ ਲਈ ਮੁਹੱਈਆ ਹੋਵੇਗਾ। ਇੱਕ ਅਧਿਕਾਰੀ ਨੇ ਦੱਸਿਆ, ‘ਡਿਜੀਟਲ ਜਨਗਣਨਾ ਪਹਿਲ ਜਨਗਣਨਾ ਪ੍ਰਕਿਰਿਆ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ’ਚ ਇੱਕ ਅਹਿਮ ਕਦਮ ਹੈ। ਪਹਿਲੀ ਵਾਰ ਡੇਟਾ ਇਕੱਠਾ ਕਰਨ ਅਤੇ ਇਸ ਨੂੰ ਕੇਂਦਰੀ ਸਰਵਰ ’ਤੇ ਇਲੈਕਟ੍ਰਾਨਿਕ ਢੰਗ ਨਾਲ ਭੇਜਣ ਲਈ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ।’ ਅੰਕੜੇ ਜੁਟਾਉਣ, ਅੱਗੇ ਭੇਜਣ ਤੇ ਇਨ੍ਹਾਂ ਦੀ ਸੰਭਾਲ ਸਮੇਂ ਡੇਟਾ ਸੁਰੱਖਿਆ ਯਕੀਨੀ ਬਣਾਉਣ ਲਈ ਬਹੁਤ ਸਖ਼ਤ ਸੁਰੱਖਿਆ ਉਪਾਅ ਲਾਗੂ ਕੀਤੇ ਜਾਣਗੇ। ਐੱਚਐੱਲਓ 1 ਅਪਰੈਲ 2026 ਤੋਂ ਸ਼ੁਰੂ ਹੋਵੇਗੀ ਅਤੇ ਉਸ ਮਗਰੋਂ ਦੂਜੇ ਗੇੜ ਦੀ ਪ੍ਰਕਿਰਿਆ 1 ਫਰਵਰੀ 2027 ਤੋਂ ਸ਼ੁਰੂ ਹੋਵੇਗੀ ਜਿਸ ’ਚ ਜਨਸੰਖਿਆ ਦੀ ਗਣਨਾ ਕੀਤੀ ਜਾਵੇਗੀ। ਅਗਾਮੀ ਜਨਗਣਨਾ ’ਚ ਘਰ ਦੇ ਮੈਂਬਰਾਂ ਦੀ ਜਾਤੀ ਦੀ ਗਣਨਾ ਕੀਤੀ ਜਾਵੇਗੀ। ਜਨਗਣਨਾ 2027 ਲਈ ਸੰਦਰਭ ਮਿਤੀ 1 ਮਾਰਚ 2027 ਨੂੰ ਰਾਤ 12 ਵਜੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲੱਦਾਖ ਤੇ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਬਰਫ਼ ਨਾਲ ਢਕੇ ਦੂਰ-ਦਰਾਜ ਦੇ ਖੇਤਰਾਂ ਲਈ 1 ਅਕਤੂਬਰ, 2026 ਨੂੰ ਰਾਤ 12 ਵਜੇ ਹੋਵੇਗੀ। ਦੇਸ਼ ’ਚ ਜਨਗਣਨਾ ਦੀ ਸ਼ੁਰੂਆਤ ਤੋਂ ਬਾਅਦ ਇਹ 16ਵੀਂ ਤੇ ਆਜ਼ਾਦੀ ਤੋਂ ਬਾਅਦ 8ਵੀਂ ਜਨਗਣਨਾ ਹੋਵੇਗੀ ਜਿਸ ਲਈ 16 ਜੂਨ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। -ਪੀਟੀਆਈ

Advertisement
Advertisement