ਪੰਜਾਬ ਦੀਆਂ ਜੇਲ੍ਹਾਂ ਵਿੱਚ ਲੱਗਣਗੇ ਆਧੁਨਿਕ ਜੈਮਰ
ਸੂਬੇ ਦੀਆਂ ਜੇਲ੍ਹਾਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਆਧੁਨਿਕ ਜੈਮਰ ਲਗਾਏ ਜਾਣਗੇ। ਇਸ ਤੋਂ ਇਲਾਵਾ ਸੂਬੇ ਦੀਆਂ ਅੱਠ ਕੇਂਦਰੀ ਜੇਲ੍ਹਾਂ ਵਿੱਚ ਏਆਈ ਬੇਸਡ ਸੀਸੀਟੀਵੀ ਸਿਸਟਮ ਵੀ ਲਗਾ ਦਿੱਤੇ ਹਨ। ਸਰਕਾਰ ਵੱਲੋਂ...
Advertisement
ਸੂਬੇ ਦੀਆਂ ਜੇਲ੍ਹਾਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਆਧੁਨਿਕ ਜੈਮਰ ਲਗਾਏ ਜਾਣਗੇ। ਇਸ ਤੋਂ ਇਲਾਵਾ ਸੂਬੇ ਦੀਆਂ ਅੱਠ ਕੇਂਦਰੀ ਜੇਲ੍ਹਾਂ ਵਿੱਚ ਏਆਈ ਬੇਸਡ ਸੀਸੀਟੀਵੀ ਸਿਸਟਮ ਵੀ ਲਗਾ ਦਿੱਤੇ ਹਨ।
ਸਰਕਾਰ ਵੱਲੋਂ ਪੰਜਾਬ ਦੀਆਂ ਦੋ ਜੇਲ੍ਹਾਂ ਵਿੱਚ ‘ਟੀਐੱਚਸੀਬੀਐੱਸ’ (ਟਾਵਰ ਫਾਰ ਹਾਰਮੋਨੀਅਸ ਕਾਲ ਬਲਾਕਿੰਗ ਸਿਸਟਮ) ਜੈਮਰ ਸਥਾਪਿਤ ਕੀਤੇ ਗਏ ਹਨ। ਇਸ ਨਾਲ ਜੇਲ੍ਹ ਦੀ ਕੰਧ ਦੇ ਬਾਹਰੋਂ ਪਾਬੰਦੀਸ਼ੁਦਾ ਪਦਾਰਥ ਸੁੱਟਣ ਨਾਲ ਅਲਾਰਮ ਵੱਜੇਗਾ। ਇਸ ਤੋਂ ਇਲਾਵਾ ਮੋਬਾਈਲ ਫੋਨ ਦੇ ਨੈਟਵਰਕ ਨੂੰ ਜਾਮ ਕਰ ਦਿੱਤਾ ਜਾਵੇਗਾ। ਸਰਕਾਰ ਨੇ ਪੰਜਾਬ ਦੀਆਂ ਅੱਠ ਕੇਂਦਰੀ ਜੇਲ੍ਹਾਂ ਵਿੱਚ ਏਆਈ ਬੇਸਡ ਸੀਸੀਟੀਵੀ ਸਿਸਟਮ ਦੀ ਇੰਸਟਾਲੇਸ਼ਨ ਮੁਕੰਮਲ ਕਰ ਦਿੱਤੀ ਹੈ, ਜਦੋਂਕਿ 17 ਹੋਰ ਜੇਲ੍ਹਾਂ ਵਿੱਚ ਸਿਸਟਮ ਲਾਗੂ ਕੀਤਾ ਜਾਵੇਗਾ।
Advertisement
Advertisement