ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲਾਪਤਾ ਨੌਜਵਾਨ ਦੀ ਲਾਸ਼ ਮਿਲੀ; ਮਾਪਿਆਂ ਨੇ ਨਸ਼ਾ ਤਸਕਰਾਂ ’ਤੇ ਕਤਲ ਦਾ ਦੋਸ਼ ਲਾਇਆ

ਪੁਲੀਸ ਦੀ ਢਿੱਲੀ ਕਾਰਵਾਈ ਤੋਂ ਦੁਖੀ ਮਾਪਿਆਂ ਵੱਲੋਂ ਪੁੱਤ ਦੀ ਲਾਸ਼ ਆਜ਼ਾਦੀ ਦਿਵਸ ਸਮਾਗਮ ਵਿੱਚ ਲੈ ਜਾਣ ਦਾ ਐਲਾਨ
Advertisement
ਦੋ ਦਿਨਾਂ ਤੋਂ ਲਾਪਤਾ ਪਿੰਡ ਗੁੱਜਰਵਾਲ ਵਾਸੀ ਨੌਜਵਾਨ ਤਰਨਪ੍ਰੀਤ ਸਿੰਘ(18) ਦੀ ਲਾਸ਼ [ਸ਼ਾਮ ਪਿੰਡ ਦੇ ਬਾਹਰਵਾਰ ਬੰਦ ਪਏ ਇਨਡੋਰ ਸਟੇਡੀਅਮ ਵਿੱਚੋਂ ਬਰਾਮਦ ਹੋਈ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਗੁਰਦੀਪ ਸਿੰਘ ਅਨੁਸਾਰ ਉਨ੍ਹਾਂ ਦਾ ਪੁੱਤਰ 11 ਅਗਸਤ ਸ਼ਾਮ ਤੋਂ ਲਾਪਤਾ ਸੀ। ਉਨ੍ਹਾਂ ਕਿਹਾ ਕਿ ਪਿੰਡ ਦੇ ਹੀ ਕੁੱਝ ਲੋਕ, ਜੋ ਨਸ਼ਾ ਵੇਚਦੇ ਹਨ, ਬਾਰੇ ਪੁਲੀਸ ਨੂੰ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਨਸ਼ਾ ਤਸਕਰਾਂ ਦੇ ਚੁੰਗਲ ਵਿੱਚ ਫਸੇ ਮੇਰੇ ਪੁੱਤਰ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਥਾਣਾ ਜੋਧਾਂ ਵਿੱਚ ਸੂਚਨਾ ਦੇਣ ਦੇ ਬਾਵਜੂਦ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਮਾਪਿਆਂ ਨੇ ਕਥਿਤ ਕਾਤਲਾਂ ਦੀ ਗ੍ਰਿਫ਼ਤਾਰੀ ਤੱਕ ਤਰਨਪ੍ਰੀਤ ਦਾ ਅੰਤਿਮ ਸਸਕਾਰ ਨਾ ਕਰਨ ਅਤੇ ਪੁੱਤ ਦੀ ਲਾਸ਼ ਆਜ਼ਾਦੀ ਸਮਾਗਮ ਵਿੱਚ ਲੈ ਜਾਣ ਦਾ ਐਲਾਨ ਕੀਤਾ।
ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੇ ਪਿੰਡ ਦੇ ਪੂਰਨ ਦਾਸ ਦਰਵਾਜ਼ੇ ਸਾਹਮਣੇ ਬਾਬਾ ਹਰਨਾਮ ਸਿੰਘ ਕਾਮਾਗਾਟਾਮਾਰੂ ਦੀ ਯਾਦਗਾਰ ਨੇੜੇ ਧਰਨਾ ਮਾਰ ਲਾ ਕੇ ਸਰਕਾਰ ਅਤੇ ਪੁਲੀਸ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੇ ਐਲਾਨ ਕੀਤਾ ਕੇ ਸ਼ਾਮ ਨੂੰ ਮੁੱਖ ਮਾਰਗ ਤੱਕ ਰੋਸ ਮਾਰਚ ਕੀਤਾ ਜਾਵੇਗਾ।
ਧਰਨੇ ਮੌਕੇ ਸਰਪੰਚ ਹਰਦੀਪ ਸਿੰਘ ਗੁੱਜਰਵਾਲ ਸਮੇਤ ਪੰਚ ਬਲਤੇਜ ਸਿੰਘ, ਮਨਵੀਰ ਸਿੰਘ, ਕਰਮਜੀਤ ਕੌਰ, ਹਰਸਿਮਰਨ ਕੌਰ, ਬਲਦੀਪ ਸਿੰਘ ਬੱਲੀ, ਸਤਪਾਲ ਕੌਰ, ਰਣਜੀਤ ਸਿੰਘ ਕਾਕਾ ਤੋਂ ਇਲਾਵਾ ਸਾਬਕਾ ਸਰਪੰਚ ਲਖਵਿੰਦਰ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ, ਜਥੇਦਾਰ ਜਗਰੂਪ ਸਿੰਘ, ਭਾਕਿਯੂ (ਉਗਰਾਹਾਂ) ਦੇ ਆਗੂ ਕੁਲਦੀਪ ਸਿੰਘ ਗੁੱਜਰਵਾਲ, ਜਮਹੂਰੀ ਕਿਸਾਨ ਸਭਾ ਦੇ ਆਗੂ ਹਰਨੇਕ ਸਿੰਘ ਗੁੱਜਰਵਾਲ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕੀਤਾ।
Advertisement