ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੁਸ਼ਿਆਰਪੁਰ ਦੇ ਇਕ ਪਿੰਡ ’ਚੋਂ ਮਿਲੇ ਮਿਜ਼ਾਈਲ ਦੇ ਟੁਕੜੇ

ਦਸੂਹਾ ਦੇ ਪਿੰਡ ਪੱਤੀ ਘੱਲੀਆਂ ਵਿਚ ਖੇਤਾਂ ’ਚ ਕਥਿਤ ਡਰੋਨ ਦੇ ਖੋਲ੍ਹ ਮਿਲੇ
ਕੈਪਸ਼ਨ: ਪਠਾਨਕੋਟ ਤੋਂ ਆਈ ਸੁਰੱਖਿਆ ਟੀਮ ਬਹਿ ਅੱਤਾ ’ਚ ਪਏ ਮਲਬੇ ਦੀ ਜਾਚ ਕਰਦੀ ਹੋਈ: ਜਗਜੀਤ
Advertisement

ਨਿੱਜੀ ਪੱਤਰ ਪ੍ਰੇਰਕ

ਹੁਸ਼ਿਆਰਪੁਰ, 9 ਮਈ

Advertisement

ਭਾਰਤ ਪਾਕਿ ਦਰਮਿਆਨ ਤਣਾਅ ਦੌਰਾਨ ਹੋ ਰਹੇ ਡਰੋਨ ਹਮਲਿਆਂ ਦੌਰਾਨ ਬੀਤੇ ਕੱਲ੍ਹ ਕਸਬਾ ਕਮਾਹੀ ਦੇਵੀ ਦੇ ਪਿੰਡ ਬਹਿਅੱਤਾ ਦੇ ਖੇਤਾਂ ਵਿਚ ਮਿਲੇ ਕਥਿਤ ਮਿਜਾਈਲ ਦੇ ਹਿੱਸਿਆਂ ਨੂੰ ਨਾਕਾਰਾ ਕਰਨ ਲਈ ਪਠਾਨਕੋਟ ਏਅਰਫੋਰਸ ਸਟੇਸ਼ਨ ਤੋਂ ਇਕ ਟੀਮ ਪੁੱਜੀ। ਇਸ ਦੌਰਾਨ ਆਸ ਪਾਸ ਦੇ ਲੋਕਾਂ ਨੂੰ ਸਬੰਧਿਤ ਸਥਾਨ ਤੋਂ ਹਟਾ ਦਿੱਤਾ ਗਿਆ ਹੈ ਅਤੇ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਖੇਤਾਂ ਵਿਚ ਡਿੱਗੇ ਮਿਜਾਈਲ ਦੇ ਕੁਝ ਹਿੱਸਿਆ ਨੂੰ ਪਠਾਨਕੋਟ ਤੋਂ ਪੁੱਜੀ ਵਿੰਗ ਕਮਾਂਡਰ ਸਚਿਨ ਸੇਖਾਵਤ ਦੀ ਅਗਵਾਈ ਵਾਲੀ ਟੀਮ ਨੇ ਖੇਤਾਂ ਵਿੱਚ ਹੀ ਸੁਰੱਖਿਅਤ ਕਰਵਾ ਦਿਤਾ ਸੀ ਅਤੇ ਅੱਜ ਇਸ ਮਲਬੇ ਨੂੰ ਨਕਾਰਾ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਕੈਪਸ਼ਨ: ਦਸੂਹਾ ਦੇ ਪਿੰਡ ਪੱਤੀ ਘੱਲੀਆਂ ਵਿੱਚ ਮਿਲੇ ਖੋਲ੍ਹ। ਫੋਟੋ: ਜਗਜੀਤ

ਦੂਜੇ ਪਾਸੇ ਅੱਜ ਸਵੇਰੇ ਜਦੋਂ ਦਸੂਹਾ ਦੇ ਇਕ ਪਿੰਡ ਦਾ ਕਿਸਾਨ ਸਤਨਾਮ ਸਿੰਘ ਆਪਣੇ ਖੇਤਾਂ ਵੱਲ ਗਿਆ ਤਾਂ ਉਸ ਨੇ ਜੰਗੀ ਹਥਿਆਰਾਂ ਦੇ ਦੋ ਖੋਲ੍ਹਨੁਮਾ ਟੁਕੜੇ ਦੇਖੇ, ਜਿਸ ਉਪਰੰਤ ਦਸੂਹਾ ਪੁਲੀਸ ਇਸ ਸਬੰਧੀ ਸੂਚਨਾ ਦਿੱਤੀ ਗਈ। ਪੁਲੀਸ ਅਧਿਕਾਰੀਆਂ ਨੇ ਲੋਕਾਂ ਨੂੰ ਸਬੰਧਤ ਥਾਵਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।

Advertisement
Show comments