ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਿਸਤੌਲ ਨਾਲ ਖੇਡਦੇ ਨਾਬਾਲਗ ਨੂੰ ਗੋਲੀ ਵੱਜੀ

ਫ਼ਿਰੋਜ਼ਪੁਰ ਦੀ ਰੋਜ਼ ਐਵੇਨਿਊ ਕਲੋਨੀ ਵਿੱਚ 14 ਸਾਲਾ ਕਰੀਵਮ ਮਲਹੋਤਰਾ ਦੇ ਘਰ ਵਿੱਚ ਪਏ ਪਿਸਤੌਲ ਨਾਲ ਖੇਡਦੇ ਸਮੇਂ ਗੋਲੀ ਵੱਜ ਗਈ। ਪਿਸਟਲ ਤੋਂ ਅਚਾਨਕ ਚੱਲੀ ਗੋਲੀ ਉਸ ਦੇ ਸਿਰ ਵਿੱਚ ਲੱਗੀ। ਇਸ ਹਾਦਸੇ ਮਗਰੋਂ ਕਰੀਵਮ ਦੀ ਹਾਲਤ ਗੰਭੀਰ ਬਣੀ ਹੋਈ...
Advertisement

ਫ਼ਿਰੋਜ਼ਪੁਰ ਦੀ ਰੋਜ਼ ਐਵੇਨਿਊ ਕਲੋਨੀ ਵਿੱਚ 14 ਸਾਲਾ ਕਰੀਵਮ ਮਲਹੋਤਰਾ ਦੇ ਘਰ ਵਿੱਚ ਪਏ ਪਿਸਤੌਲ ਨਾਲ ਖੇਡਦੇ ਸਮੇਂ ਗੋਲੀ ਵੱਜ ਗਈ। ਪਿਸਟਲ ਤੋਂ ਅਚਾਨਕ ਚੱਲੀ ਗੋਲੀ ਉਸ ਦੇ ਸਿਰ ਵਿੱਚ ਲੱਗੀ। ਇਸ ਹਾਦਸੇ ਮਗਰੋਂ ਕਰੀਵਮ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕਰੀਵਮ ਅਲਮਾਰੀ ਵਿੱਚੋਂ ਆਪਣੇ ਕੱਪੜੇ ਕੱਢ ਰਿਹਾ ਸੀ। ਇਸ ਦੌਰਾਨ ਉਸ ਨੇ ਅਲਮਾਰੀ ਵਿੱਚ ਪਿਆ ਪਿਸਤੌਲ ਚੁੱਕ ਲਿਆ ਅਤੇ ਖੇਡਦੇ ਸਮੇਂ ਅਚਾਨਕ ਗੋਲੀ ਚੱਲ ਗਈ ਜੋ ਉਸ ਦੇ ਸਿਰ ਵਿੱਚ ਵੱਜੀ। ਗੋਲੀ ਲੱਗਦਿਆਂ ਹੀ ਕਰੀਵਮ ਜ਼ਮੀਨ ’ਤੇ ਡਿੱਗ ਪਿਆ। ਪਰਿਵਾਰਕ ਵੱਲੋਂ ਉਸ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਦੇਖਦੇ ਹੋਏ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਕਰੀਵਮ ਵੈਂਟੀਲੇਟਰ ’ਤੇ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਹੈ।

Advertisement
Advertisement