ਪਰਵਾਸੀ ਮਜ਼ਦੂਰ ਵੱਲੋਂ ਪਤਨੀ ਦੀ ਹੱਤਿਆ
ਇੱਥੇ ਪਰਵਾਸੀ ਮਜ਼ਦੂਰ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ। ਇਹ ਘਟਨਾ 22 ਅਕਤੂਬਰ ਦੀ ਰਾਤ ਨੂੰ ਵਾਪਰੀ। ਥਾਣਾ ਮੱਲਾਂਵਾਲਾ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮ੍ਰਿਤਕਾ ਦੀ ਪਛਾਣ ਜੂਨਾ ਦੇਵੀ ਪਤਨੀ ਉਦੈ ਚੌਧਰੀ...
Advertisement
ਇੱਥੇ ਪਰਵਾਸੀ ਮਜ਼ਦੂਰ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ। ਇਹ ਘਟਨਾ 22 ਅਕਤੂਬਰ ਦੀ ਰਾਤ ਨੂੰ ਵਾਪਰੀ। ਥਾਣਾ ਮੱਲਾਂਵਾਲਾ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮ੍ਰਿਤਕਾ ਦੀ ਪਛਾਣ ਜੂਨਾ ਦੇਵੀ ਪਤਨੀ ਉਦੈ ਚੌਧਰੀ ਵਾਸੀ ਰਤਵਾਗ, ਜ਼ਿਲ੍ਹਾ ਮਧੇਪੁਰਾ, ਬਿਹਾਰ ਵਜੋਂ ਹੋਈ ਹੈ। ਮ੍ਰਿਤਕਾ ਦੀ ਰਿਸ਼ਤੇਦਾਰ ਪੂਨਿਆ ਨੇ ਦੱਸਿਆ ਕਿ ਉਹ ਲਗਪਗ ਦੋ ਮਹੀਨੇ ਤੋਂ ਇਲਮੇਵਾਲਾ ਭੱਠੇ ’ਤੇ ਪਰਿਵਾਰ ਸਮੇਤ ਕੰਮ ਕਰ ਰਹੀ ਹੈ। ਮ੍ਰਿਤਕਾ ਜੂਨਾ ਦੇਵੀ ਉਸ ਦੀ ਚਚੇਰੀ ਭੈਣ ਹੈ। ਪਤੀ-ਪਤਨੀ ਦਰਮਿਆਨ ਅਕਸਰ ਝਗੜਾ ਰਹਿੰਦਾ ਸੀ ਅਤੇ 22 ਅਕਤੂਬਰ ਦੀ ਰਾਤ ਨੂੰ ਮੁਲਜ਼ਮ ਉਦੈ ਚੌਧਰੀ ਨੇ ਆਪਣੀ ਪਤਨੀ ਦੀ ਗਲ ਫਾਹਾ ਦੇ ਕੇ ਹੱਤਿਆ ਕਰ ਦਿੱਤੀ। ਥਾਣਾ ਮੱਲਾਂਵਾਲਾ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਚਮੇਲੀ ਨੇ ਦੱਸਿਆ ਕਿ ਮੁਲਜ਼ਮ ਉਦੈ ਚੌਧਰੀ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
Advertisement
Advertisement
