ਮੈਡੀਕਲ ਸਟੋਰ ਸੰਚਾਲਕ ਕਾਰ ਸਣੇ ਨਹਿਰ ’ਚ ਡਿੱਗਿਆ, ਲਾਸ਼ ਬਰਾਮਦ
ਅੱਜ ਸਵੇਰੇ ਪਿੰਡ ਅਬੁੱਬਸ਼ਹਿਰ ਨੇੜੇ ਡਬਵਾਲੀ ਮੈਡੀਕੋਜ਼ ਸਟੋਰ ਦਾ ਸੰਚਾਲਕ ਵਿਵੇਕ ਉਰਫ਼ ਕਾਕਾ ਆਪਣੀ ਸੈਂਟਰੋ ਕਾਰ ਸਣੇ ਰਾਜਸਥਾਨ ਕੈਨਾਲ ਵਿੱਚ ਡਿੱਗ ਗਿਆ। ਚਸ਼ਮਦੀਦਾਂ ਅਨੁਸਾਰ ਸਵੇਰੇ ਕਰੀਬ 9 ਵਜੇ ਉਹ ਨਹਿਰ ਕੰਢੇ ਵਾਲੀ ਸੜਕ ਤੋਂ ਲੰਘ ਰਿਹਾ ਸੀ। ਇਸ ਦੌਰਾਨ ਉਸ...
Advertisement
ਅੱਜ ਸਵੇਰੇ ਪਿੰਡ ਅਬੁੱਬਸ਼ਹਿਰ ਨੇੜੇ ਡਬਵਾਲੀ ਮੈਡੀਕੋਜ਼ ਸਟੋਰ ਦਾ ਸੰਚਾਲਕ ਵਿਵੇਕ ਉਰਫ਼ ਕਾਕਾ ਆਪਣੀ ਸੈਂਟਰੋ ਕਾਰ ਸਣੇ ਰਾਜਸਥਾਨ ਕੈਨਾਲ ਵਿੱਚ ਡਿੱਗ ਗਿਆ। ਚਸ਼ਮਦੀਦਾਂ ਅਨੁਸਾਰ ਸਵੇਰੇ ਕਰੀਬ 9 ਵਜੇ ਉਹ ਨਹਿਰ ਕੰਢੇ ਵਾਲੀ ਸੜਕ ਤੋਂ ਲੰਘ ਰਿਹਾ ਸੀ। ਇਸ ਦੌਰਾਨ ਉਸ ਦੀ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਰਾਜਸਥਾਨ ਨਹਿਰ ਵਿੱਚ ਡਿੱਗ ਗਈ। ਚੌਟਾਲਾ ਚੌਕੀ ਦੇ ਮੁਖੀ ਆਨੰਦ ਕੁਮਾਰ ਨੇ ਬਚਾਅ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਘੰਟਿਆਂ ਦੀ ਮਿਹਨਤ ਉਪਰੰਤ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਕਾਰ ਵਿੱਚੋਂ ਵਿਵੇਕ ਦੀ ਲਾਸ਼ ਬਰਾਮਦ ਹੋਈ। ਪੁਲੀਸ ਨੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਦੇਰ ਸ਼ਾਮ ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਰਾਜੀਵ ਨਗਰ ਕਲੋਨੀ ਦਾ ਵਾਸੀ ਸੀ। ਉਸ ਦੇ ਪਰਿਵਾਰ ਵਿੱਚ ਪਤਨੀ ਤੇ 15 ਸਾਲਾ ਦਾ ਪੁੱਤਰ ਹੈ।
Advertisement
Advertisement