ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab Pollution: ਪੰਜਾਬ ’ਚ ਪਰਾਲੀ ਸਾੜਨ ਦੇ ਇਕ ਦਿਨ ’ਚ ਸਭ ਤੋਂ ਵੱਧ 1251 ਮਾਮਲੇ

Punjab Pollution: ਮੁਕਤਸਰ ਵਿੱਚ ਸਭ ਤੋਂ ਵੱਧ 247 ਤੇ ਮੋਗਾ ਵਿੱਚ 149 ਮਾਮਲੇ ਆਏ ਸਾਹਮਣੇ
ਖੇਤ ਵਿੱਚ ਪਰਾਲੀ ਫੂਕੇ ਜਾਣ ਦੀ ਇੱਕ ਪੁਰਾਣੀ ਤਸਵੀਰ।
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 18 ਨਵੰਬਰ

Advertisement

Punjab Pollution: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਦੇ ਬਾਵਜੂਦ ਪਰਾਲੀ ਲਾਉਣ ਦੀਆਂ ਘਟਨਾਵਾਂ ਜਾਰੀ ਹਨ। ਅੱਜ ਸੂਬੇ ਭਰ ਵਿੱਚ ਮੌਜੂਦਾ ਸੀਜ਼ਨ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਪ੍ਰਦੂਸ਼ਣ ਰੋਕਥਾਮ ਬੋਰਡ ਅਨੁਸਾਰ ਅੱਜ ਇਕੋ ਦਿਨ ਪੰਜਾਬ ਭਰ ਵਿੱਚ ਪਰਾਲੀ(Stubble Burning) ਨੂੰ ਅੱਗ ਲਗਾਉਣ ਦੇ 1251 ਮਾਮਲੇ ਸਾਹਣੇ ਆਏ ਹਨ, ਜੋ ਸੀਜ਼ਨ ਵਿੱਚ ਸਭ ਤੋਂ ਵੱਧ ਹਨ।

ਇਨ੍ਹਾਂ ਵਿੱਚ ਮੁਕਤਸਰ ਜ਼ਿਲ੍ਹਾ ਸਭ ਤੋਂ ਉੱਪਰ ਰਿਹਾ ਜਿੱਥੇ 247 ਮਾਮਲੇ ਪਰਾਲੀ ਨੂੰ ਸਾੜਨ ਦਾ ਸਾਹਮਣੇ ਆਏ ਹਨ, ਜਦੋਂ ਕਿ ਮੋਗਾ ਦੂਜੇ ਨੰਬਰ ’ਤੇ ਰਿਹਾ ਹੈ। ਮੋਗਾ ਵਿੱਚ ਅੱਜ ਪਰਾਲੀ ਸਾੜਨ ਦੇ 149 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪੰਜਾਬ ਵਿੱਚ ਮੌਜੂਦਾ ਸੀਜ਼ਨ ਦੌਰਾਨ ਪਰਾਲੀ ਸਾੜਨ (Stubble Burning) ਦੇ ਕੁੱਲ ਮਾਮਲੇ 9655 ਹੋ ਗਏ ਹਨ, ਹਾਲਾਂਕਿ ਇਹ ਆਂਕੜਾ ਪਿਛਲੇ ਸਾਲ ਨਾਲੋਂ ਵਧੇਰੇ ਘੱਟ ਹੈ।

ਪ੍ਰਦੂਸ਼ਣ ਰੋਕਥਾਮ ਬੋਰਡ (Pollution Control Board) ਅਨੁਸਾਰ ਅੱਜ ਫਿਰੋਜ਼ਪੁਰ ਵਿੱਚ ਪਰਾਲੀ ਸਾੜਨ ਦੇ ਮਾਮਲੇ 130, ਬਠਿੰਡਾ ਵਿੱਚ 129, ਫਾਜ਼ਿਲਕਾ ਵਿੱਚ 94, ਫਰੀਦਕੋਟ ਵਿੱਚ 88, ਤਰਨ ਤਾਰਨ ਵਿੱਚ 77, ਸੰਗਰੂਰ ਵਿੱਚ 73, ਲੁਧਿਆਣਾ ਵਿੱਚ 52, ਬਰਨਾਲਾ ਵਿੱਚ 42, ਮਾਨਸਾ ਵਿੱਚ 40, ਅੰਮ੍ਰਿਤਸਰ ਵਿੱਚ 36, ਮਾਲੇਰਕੋਟਲਾ ਵਿੱਚ 34, ਜਲੰਧਰ ਵਿੱਚ 30, ਕਪੂਰਥਲਾ ਵਿੱਚ 12, ਪਟਿਆਲਾ ਵਿੱਚ 8, ਫਤਿਹਗੜ੍ਹ ਸਾਹਿਬ ਵਿੱਚ 6, ਗੁਰਦਾਸਪੁਰ ਅਤੇ ਨਵਾਂ ਸ਼ਹਿਰ ਵਿੱਚ 2-2 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆਏ ਹਨ।

ਦੱਸਣਯੋਗ ਹੈ ਕਿ ਪਿਛਲੇ ਸਾਲ 18 ਨਵੰਬਰ ਨੂੰ ਸੂਬੇ ਵਿੱਚ ਪਰਾਲੀ ਸਾੜਨ (Stubble Burning) ਦੇ 637 ਅਤੇ ਸਾਲ 2022 ਵਿੱਚ 18 ਨਵੰਬਰ ਨੂੰ 701 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆਏ ਸਨ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਸੂਬੇ ਭਰ ਵਿੱਚ ਵਿਸ਼ੇਸ਼ ਮੁਹਿੰਮ ਚਲਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੁਲੀਸ ਵੱਲੋਂ ਕਿਸਾਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਦਿਆਂ ਜੁਰਮਾਨੇ ਵੀ ਲਗਾਏ ਜਾ ਰਹੇ ਹਨ ਅਤੇ ਰਿਕਾਰਡ ਵਿੱਚ ਰੈੱਡ ਐਂਟਰੀਆਂ ਵੀ ਪਾਈਆਂ ਜਾ ਰਹੀਆਂ ਹਨ। ਇਸ ਦੇ ਬਾਵਜੂਦ ਸੂਬੇ ਵਿੱਚ ਪਰਾਲੀ ਸਾੜਨ(Stubble Burning) ਦੀਆਂ ਘਟਨਾਵਾਂ ਘਟਨ ਦਾ ਨਾਮ ਨਹੀਂ ਲੈ ਰਹੀਆਂ ਹਨ। ਪਰਾਲੀ ਸਾੜਨ ਕਰਕੇ ਸੂਬੇ ਦੀ ਆਬੋ-ਹਵਾ ਵੀ ਗੰਧਲੀ ਹੋਈ ਪਈ ਹੈ।

Advertisement
Tags :
AQIPujabi KhabarPunjab Pollution NewsPunjabi khabarPunjabi TribunePunjabi Tribune News