189 ਕਰੋੜ ਰੁਪਏ ਦੀ ਕਸਟਮ ਡਿਊਟੀ ਚੋਰੀ ਕੇਸ ਦਾ ਮਾਸਟਰਮਾਈਂਡ ਗ੍ਰਿਫ਼ਤਾਰ
ਮੁਲਜ਼ਮ ਪਿਛਲੇ ਇੱਕ ਸਾਲ ਤੋਂ ਸੀ ਫ਼ਰਾਰ
Advertisement
ਰੈਵੇਨਿਊ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਦੀ ਜ਼ੋਨਲ ਯੂਨਿਟ ਨੇ ਇੱਕ ਵਿਅਕਤੀ ਨੁੂੰ ਗ੍ਰਿਫ਼ਤਾਰ ਕੀਤਾ ਹੈ, ਜੋ 189 ਕਰੋੜ ਰੁੁਪਏ ਦੀ ਕਸਟਮ ਡਿਊਟੀ ਚੋਰੀ ਕਰਨ ਦੇ ਕੇਸ ਵਿੱੱਚ ਮਾਸਟਰਮਾਈਂਡ ਹੈ।
ਇਹ ਸਾਰੀ ਧੋਖਾਧੜੀ ਦਰਾਮਦ ਕੀਤੇ ਸਾਮਾਨ ’ਤੇ ਲੱਗਦੇ ਟੈਕਸ ਤੋਂ ਬਚਣ ਲਈ ਕੀਤੀ ਗਈ ਸੀ। ਇਹ ਵੀ ਦੱਸਿਆ ਗਿਆ ਕਿ ਕੁੱਲ 189 ਕਰੋੜ ਰੁਪਏ ਦੀ ਕਸਟਮ ਡਿਊਟੀ ਚੋਰੀ ਕੀਤੀ ਗਈ। ਬਰਾਮਦ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਮੁਲਜ਼ਮ ਨੇ ਡਮੀ ਮਾਲਕਾਂ ਦੀ ਮਲਕੀਅਤ ਵਾਲੀਆਂ ਫਰਮਾਂ ਦੀ ਵਰਤੋਂ ਕਰਕੇ ਡਿਊਟੀ- ਫ੍ਰੀ ਦਰਾਮਦ ਕੀਤੇ ਸਾਮਾਨ ਤੋਂ ਇਲਾਵਾ ਕੁਝ ਬਾਹਰੀ ਸਮੱਗਰੀ ਤੋਂ ਬਣੇ ਨਕਲੀ ਸਾਮਾਨ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਡੀਆਰਆਈ ਵੱਲੋਂ ਅੱਗੇ ਪੁੱਛਗਿੱਛ ਜਾਰੀ ਹੈ।
Advertisement
Advertisement