ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਹੀਦੀ ਪੁਰਬ: ਜਾਗ੍ਰਿਤੀ ਯਾਤਰਾ ਜਲੰਧਰ ਪੁੱਜੀ

ਅੱਜ ਤਖ਼ਤ ਕੇਸਗੜ੍ਹ ਸਾਹਿਬ ’ਤੇ ਪੁੱਜ ਕੇ ਹੋਵੇਗੀ ਸਮਾਪਤੀ
ਅੰਮ੍ਰਿਤਸਰ ਵਿੱਚ ਜਾਗ੍ਰਿਤੀ ਯਾਤਰਾ ਦਾ ਸਵਾਗਤ ਕਰਦੀ ਹੋਈ ਸੰਗਤ।
Advertisement
ਗੁਰੂ ਤੇਗ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ‘ਜਾਗ੍ਰਿਤੀ ਯਾਤਰਾ’ ਆਪਣੇ ਆਖ਼ਰੀ ਪੜਾਅ ਦੌਰਾਨ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿੱਚੋਂ ਰਵਾਨਾ ਹੋਣ ਉਪਰੰਤ ਜਲੰਧਰ ਪੁੱਜ ਗਈ ਹੈ। ਇਹ ਯਾਤਰਾ ਤਖ਼ਤ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ। ਇਸ ਦਾ ਉਦੇਸ਼ ਗੁਰੂ ਤੇਗ ਬਹਾਦਰ ਦੇ ਏਕਤਾ ਤੇ ਭਾਈਚਾਰਕ ਭਾਵਨਾ ਦੇ ਸੁਨੇਹੇ ਨੂੰ ਦੇਸ਼ ਭਰ ਵਿੱਚ ਫੈਲਾਉਣਾ ਹੈ।

ਪੰਜਾਬ ਵਿੱਚ ਇਸ ਯਾਤਰਾ ਦੇ ਕੋਆਰਡੀਨੇਟਰ ਮਲਵਿੰਦਰ ਸਿੰਘ ਬੈਨੀਪਾਲ ਨੇ ਰਣਜੀਤ ਸਿੰਘ ਰਾਣਾ, ਭਵਨ ਸਿੰਘ ਖੋਜੀ, ਬਾਬਾ ਅਮਰ ਸਿੰਘ ਤੇ ਹਰਦੀਪ ਸਿੰਘ ਸਣੇ ਹੋਰ ਸੇਵਾਦਾਰਾਂ ਨਾਲ ਮਿਲ ਕੇ ਸ਼ਰਧਾ ਭਾਵ ਨਾਲ ਯਾਤਰਾ ਦੀ ਅਗਵਾਈ ਕੀਤੀ। ਬਾਬਾ ਨੌਧ ਸਿੰਘ ਸਮਾਧ ਵਿੱਚ ਰਾਤ ਨੂੰ ਵਿਸ਼ਰਾਮ ਤੋਂ ਬਾਅਦ ਐਤਵਾਰ ਸਵੇਰੇ ਇਹ ਯਾਤਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ, ਗੋਲਡਨ ਗੇਟ, ਏਅਰਪੋਰਟ ਰੋਡ, ਵੱਲਾ ਤੇ ਵੇਰਕਾ ਚੌਕ ਰਾਹੀਂ ਅਗਲੇ ਪੜਾਅ ਵੱਲ ਰਵਾਨਾ ਹੋਈ ਅਤੇ ਮੁੱਖ ਗੁਰਦੁਆਰਿਆਂ ’ਚ ਨਤਮਸਤਕ ਹੁੰਦੀ ਹੋਈ ਜਲੰਧਰ ਵਿੱਚ ਦਾਖ਼ਲ ਹੋਈ।

Advertisement

ਰਾਹ ਵਿੱਚ ਵੱਡੀ ਗਿਣਤੀ ਸੰਗਤ ਨਤਮਸਤਕ ਹੋਈ, ਫੁੱਲ ਵਰਸਾਏ ਅਤੇ ਜੈਕਾਰੇ ਲਾਏ ਜਿਸ ਨਾਲ ਸਾਰਾ ਮਾਹੌਲ ਧਾਰਮਿਕ ਹੋ ਗਿਆ। ਯਾਤਰਾ ਵਿੱਚ ਰਾਗੀ ਜਥੇ, ਨਿਹੰਗ ਸਿੰਘ ਦਲ, ਪੰਥਕ ਸੰਗਠਨ ਅਤੇ ਸਕੂਲਾਂ ਦੇ ਵਿਦਿਆਰਥੀ ਸ਼ਾਮਿਲ ਸਨ, ਜਿਨ੍ਹਾਂ ਨੇ ਨਿਸ਼ਾਨ ਸਾਹਿਬ ਲਹਿਰਾ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ।

ਇਹ ਇਤਿਹਾਸਕ ਯਾਤਰਾ 17 ਸਤੰਬਰ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਵੱਲੋਂ ਸਿੱਖ ਆਗੂਆਂ ਅਤੇ ਬਿਹਾਰ ਸਰਕਾਰ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸ਼ੁਰੂ ਕੀਤੀ ਗਈ ਸੀ। ਇਹ ਯਾਤਰਾ ਹੁਣ ਤਕ ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਹੁਣ ਪੰਜਾਬ ਵਿੱਚੋਂ ਲੰਘ ਰਹੀ ਹੈ।

ਪੰਜਾਬ ਵਿੱਚ ਇਹ ਯਾਤਰਾ ਇਤਿਹਾਸਕ ਗੁਰਦੁਆਰਿਆਂ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਜਿਵੇਂ ਪਟਿਆਲਾ, ਫ਼ਤਿਹਗੜ੍ਹ ਸਾਹਿਬ, ਖੰਨਾ, ਸਲਤਾਨਪੁਰ ਲੋਧੀ, ਜਲੰਧਰ, ਕਰਤਾਰਪੁਰ, ਲੁਧਿਆਣਾ ਅਤੇ ਨਵਾਂਸ਼ਹਿਰ ਤੋਂ ਹੋ ਕੇ 27 ਅਕਤੂਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿੱਚ ਸਮਾਪਤ ਹੋਵੇਗੀ।

 

 

Advertisement
Show comments