ਕੈਨੇਡਾ ਵਿੱਚ ਦਰਿਆ ’ਚ ਰੁੜਿਆ ਮਾਨਸਾ ਦਾ ਨੌਜਵਾਨ
ਪੁਲੀਸ ਵੱਲੋਂ ਜਤਿਨ ਦੀ ਮੌਤ ਬਾਰੇ ਪਰਿਵਾਰ ਨੂੰ ਇਤਲਾਹ ਦਿੱਤੀ ਤਾਂ ਪਰਿਵਾਰ ਤੇ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਮਾਪਿਆਂ ਨੇ ਸਰਕਾਰ ਤੋਂ ਜਤਿਨ ਦੀ ਦੇਹ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ।
ਪਰਿਵਾਰਿਕ ਮੈਂਬਰਾਂ ਦੇ ਦੱਸਿਆ ਕਿ ਜਤਿਨ ਕੈਨੇਡਾ ਜਾਣ ਤੋਂ ਪਹਿਲਾਂ ਗੁੜਗਾਉਂ ਵਿੱਚ ਇੰਜਨੀਅਰ ਦੀ ਨੌਕਰੀ ਕਰਦਾ ਸੀ, ਜਿਸ ਤੋਂ ਬਾਅਦ ਉਹ ਵਧੇਰੇ ਪੜ੍ਹਾਈ ਕਰਨ ਕੈਨੇਡਾ ਚਲਾ ਗਿਆ।
ਪੁਲੀਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਤਿਨ ਆਪਣੇ ਸਾਥੀਆਂ ਨਾਲ ਕੈਨੇਡਾ ਦੇ ਉਵਰਲੈਂਜ ਪਾਰਤ ’ਚ ਵਾਲੀਬਾਲ ਖੇਡ ਰਿਹਾ ਸੀ ਤੇ ਅਚਾਨਕ ਵਾਲੀਬਾਲ ਦਰਿਆ ਕਿਨਾਰੇ ਡਿੱਗ ਪਈ, ਜਦੋਂ ਜਤਿਨ ਨੇ ਵਾਲੀਬਾਲ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਦਰਿਆ ਵਿੱਚ ਰੁੜ ਗਿਆ। ਉਸ ਦੇ ਸਾਥੀਆਂ ਨੇ ਜਤਿਨ ਨੁੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦੇ ਤੇਜ਼ ਵਹਾਅ ਕਰਕੇ ਅੱਗੇ ਰੁੜ ਗਿਆ। ਹਾਲਾਂਕਿ ਲਗਾਤਾਰ ਜਾਂਚ ਕਰਨ ਤੋਂ ਬਾਅਦ ਕਰੀਬ ਇੱਕ ਹਫ਼ਤੇ ਬਾਅਦ ਲਾਸ਼ ਦੂਰ ਮੈਕਅਰਬਰ ਆਈਲੈਂਡ ਪਾਰਕ ਨੇੜਿਓਂ ਦਰਿਆ ਵਿੱਚੋਂ ਮਿਲੀ।
ਮਾਨਸਾ ਦਾ ਜੰਮਪਲ ਜਤਿਨ ਗਰਗ ਕੈਪਲੂਪਸ ਦੀ ਥੌਮਸਨ ਯੂਨੀਵਰਸਿਟੀ ਵਿੱਚ ਚੇਨ ਮੈਨੇਜਮੈਂਟ ਮਾਸਟਰ ਡਿਗਰੀ ਦੀ ਪੜ੍ਹਾਈ ਕਰ ਰਿਹਾ ਸੀ। ਉਹ ਯੂਨੀਵਰਸਿਟੀ ’ਚ ਆਪਣੇ ਗਰੁੱਪ ਦੇ ਵਿਦਿਆਰਥੀਆਂ ਦਾ ਪ੍ਰਧਾਨ ਵੀ ਸੀ। ਹਾਲਾਂਕਿ ਦੇਹ ਨੁੂੰ ਵਤਨ ਵਾਪਸ ਲਿਆਉਣ ਦੀ ਕਵਾਇਦ ਜਾਰੀ ਹੈ।
ਜਤਿਨ ਦੇ ਚਾਚਾ ਨੇ ਦੱਸਿਆ ਕਿ ਜਤਿਨ ਗਰਗ ਦੇ ਪਿਤਾ ਧਰਮਪਾਲ ਮਾਨਸਾ ਦੇ ਰਹਿਣ ਵਾਲੇ ਸਨ ਅਤੇ 2004 ਤੋਂ ਚੰਡੀਗੜ੍ਹ ਰਹਿ ਰਹੇ ਹਨ। ਹਾਲਾਂਕਿ ਜਤਿਨ ਦਾ ਅੰਤਿਮ ਸੰਸਕਾਰ ਮਾਨਸਾ ਵਿੱਚ ਹੀ ਕੀਤਾ ਜਾਵੇਗਾ। ਮਾਨਸਾ ਦੇ ਸਮਾਜ ਸੇਵੀਆਂ ਅਤੇ ਹੋਰ ਸੰਸਥਾਵਾਂ ਨੇ ਜਤਿਨ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ।