ਮਨਕੀਰਤ ਔਲਖ ਨੂੰ ਜਾਨ ਤੋਂ ਮਾਰਨ ਦੀ ਧਮਕੀ
ਵਿਦੇਸ਼ੀ ਨੰਬਰ ਤੋਂ ਮਿਲੀ ਧਮਕੀ
Advertisement
Mankirt Aulakh gets threat call from foreign numberਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਉਸ ਨੂੰ ਇਹ ਧਮਕੀ ਇਟਲੀ ਦੇ ਇੱਕ ਵਿਦੇਸ਼ੀ ਨੰਬਰ ਤੋਂ ਦਿੱਤੀ ਗਈ ਹੈ। ਧਮਕੀ ਦੇਣ ਵਾਲੇ ਨੇ ਗਾਇਕ ਨੂੰ ਕਿਹਾ ਕਿ ਹੁਣ ਉਸ ਦਾ ਸਮਾਂ ਆ ਗਿਆ ਹੈ।
ਫਤਿਹਾਬਾਦ ਤੇ ਜੱਦੀ ਨਿਵਾਸੀ ਤੇ ਇਸ ਵੇਲੇ ਮੁਹਾਲੀ ਵਿਚ ਰਹਿਣ ਵਾਲੇ 34 ਸਾਲਾ ਗਾਇਕ ਨੇ ਇਸ ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ ਹੈ। ਮਨਕੀਰਤ ਨੇ ਪੁਲੀਸ ਨੂੰ ਦਿੱਤੀ ਜਾਣਕਾਰੀ ਵਿਚ ਕਿਹਾ ਹੈ ਕਿ ਪਹਿਲਾਂ ਉਸ ਨੂੰ ਵਿਦੇਸ਼ੀ ਨੰਬਰ ਤੋਂ ਕਾਲ ਆਈ ਤੇ ਉਸ ਤੋਂ ਬਾਅਦ ਉਸ ਨੂੰ ਸੰਦੇਸ਼ ਭੇਜਿਆ ਗਿਆ ਜਿਸ ਵਿਚ ਕਿਹਾ ਗਿਆ ਹੈ ਕਿ ਹੁਣ ਉਸ ਦਾ ਸਮਾਂ ਆ ਗਿਆ ਹੈ ਤੇ ਉਹ ਇਸ ਨੂੰ ਮਜ਼ਾਕ ਵਿਚ ਨਾ ਲਵੇ। ਫੋਨ ਕਰਨ ਵਾਲੇ ਨੇ ਮਨਕੀਰਤ ਦੇ ਪਰਿਵਾਰ ਨੂੰ ਵੀ ਨਿਸ਼ਾਨਾ ਬਣਾਉਣ ਦਾ ਜ਼ਿਕਰ ਕੀਤਾ ਹੈ। ਮਨਕੀਰਤ ਔਲਖ ਵੱਲੋਂ ਪੁਲੀਸ ਨੂੰ ਵਟਸਐਪ ਚੈਟ ਦਾ ਸਕਰੀਨ ਸ਼ਾਟ ਵੀ ਭੇਜਿਆ ਗਿਆ ਹੈ।
Advertisement
Advertisement