ਮੰਡੀ ਬੋਰਡ ਦਾ ਜੇ ਈ ਬਰਖ਼ਾਸਤ
ਸੜਕ ਦੇ ਨਿਰਮਾਣ ’ਚ ਘਟੀਆ ਸਮੱਗਰੀ ਵਰਤਣ ਦੇ ਮਾਮਲੇ ’ਚ ਹੋੲੀ ਕਾਰਵਾੲੀ; ਐਸਡੀਓ ਨੂੰ ਵੀ ਨੋਟਿਸ ਜਾਰੀ ਕਰਕੇ ਉਸ ਕੰਮ ’ਤੇ ਰੋਕ ਲਾੲੀ
Advertisement
ਇਸ ਜ਼ਿਲ੍ਹੇ ’ਚ ਨਵੀਆਂ ਸੜਕਾਂ ਦੇ ਨਿਰਮਾਣ ’ਚ ਕਥਿਤ ਘਟੀਆ ਸਮੱਗਰੀ ਵਰਤਣ ਦੇ ਮਾਮਲੇ ’ਚ ਪੰਜਾਬ ਸਰਕਾਰ ਨੇ ਮੰਡੀ ਬੋਰਡ ਮਾਨਸਾ ਦੇ ਜੇ ਈ ਨੂੰ ਬਰਖ਼ਾਸਤ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿੰਡ ਮਾਖਾ ਚਹਿਲਾਂ ਵਾਇਆ ਰੱਲਾ-ਜੋਗਾ ਸੜਕ ਦੇ ਨਿਰਮਾਣ ਵਿੱਚ ਕਥਿਤ ਘਟੀਆ ਸਮੱਗਰੀ ਵਰਤਣ ਬਾਰੇ ਸ਼ਿਕਾਇਤਾਂ ਮਿਲੀਆਂ ਸਨ। ਮੁੱਖ ਮੰਤਰੀ ਵੱਲੋਂ ਟੀਮ ਭੇਜ ਕੇ ਇਸ ਸੜਕ ਦੀ ਜਾਂਚ ਕਰਨ ਉਪਰੰਤ ਪੰਜਾਬ ਮੰਡੀ ਬੋਰਡ ਮਾਨਸਾ ਦੇ ਜੇ ਈ ਗੁਰਪ੍ਰੀਤ ਸਿੰਘ ’ਤੇ ਕਾਰਵਾਈ ਕਰਦਿਆਂ ਉਸ ਨੂੰ ਨੌਕਰੀਓਂ ਕੱਢ ਦਿੱਤਾ ਹੈ। ਲੋਕਾਂ ਨੇ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਸੀ ਕਿ ਸੜਕ ਲਈ ਇੰਨੀ ਕਥਿਤ ਘਟੀਆ ਸਮੱਗਰੀ ਵਰਤੀ ਗਈ ਕਿ ਸੜਕ ਹੱਥਾਂ ਨਾਲ ਹੀ ਭੁਰ ਰਹੀ ਹੈ। ਉਪ ਮੰਡਲ ਅਧਿਕਾਰੀ ਚਮਕੌਰ ਸਿੰਘ ਨੂੰ ਵੀ ਨੋਟਿਸ ਜਾਰੀ ਕਰਕੇ ਉਸ ਅਧੀਨ ਆਉਂਦੇ ਸਾਰੇ ਕੰਮਾਂ ’ਤੇ ਰੋਕ ਲਗਾ ਦਿੱਤੀ ਗਈ ਹੈ।
Advertisement
Advertisement
