ਕਸ਼ਮੀਰੀ ਵਪਾਰੀ ਨੂੰ ਲੁੱਟਣ ਵਾਲਾ ਕਾਬੂ
ਪਿੰਡਾਂ ਵਿੱਚ ਸਾਈਕਲ ’ਤੇ ਫੇਰੀ ਲਾ ਕੇ ਸ਼ਾਲ ਅਤੇ ਸੁੱਕੇ ਮੇਵੇ ਵੇਚਣ ਵਾਲੇ ਕਸ਼ਮੀਰੀ ਵਪਾਰੀ ਤੋਂ ਵੀਰਵਾਰ ਨੂੰ ਦਿਨ ਦਿਹਾੜੇ 15 ਹਜ਼ਾਰ ਰੁਪਏ ਤੋਂ ਵਧੇਰੇ ਰਕਮ ਲੁੱਟਣ ਵਾਲੇ ਦੋ ਮੋਟਰਸਾਈਕਲ ਸਵਾਰਾਂ ਵਿੱਚੋਂ ਇੱਕ ਨੂੰ ਜੋਧਾਂ ਪੁਲੀਸ ਨੇ ਕਾਬੂ ਕਰ ਲਿਆ...
Advertisement
ਪਿੰਡਾਂ ਵਿੱਚ ਸਾਈਕਲ ’ਤੇ ਫੇਰੀ ਲਾ ਕੇ ਸ਼ਾਲ ਅਤੇ ਸੁੱਕੇ ਮੇਵੇ ਵੇਚਣ ਵਾਲੇ ਕਸ਼ਮੀਰੀ ਵਪਾਰੀ ਤੋਂ ਵੀਰਵਾਰ ਨੂੰ ਦਿਨ ਦਿਹਾੜੇ 15 ਹਜ਼ਾਰ ਰੁਪਏ ਤੋਂ ਵਧੇਰੇ ਰਕਮ ਲੁੱਟਣ ਵਾਲੇ ਦੋ ਮੋਟਰਸਾਈਕਲ ਸਵਾਰਾਂ ਵਿੱਚੋਂ ਇੱਕ ਨੂੰ ਜੋਧਾਂ ਪੁਲੀਸ ਨੇ ਕਾਬੂ ਕਰ ਲਿਆ ਹੈ। ਥਾਣਾ ਮੁਖੀ ਸਾਹਿਬਮੀਤ ਸਿੰਘ ਨੇ ਦੱਸਿਆ ਕਿ ਕਸ਼ਮੀਰੀ ਵਿਅਕਤੀ ਸਈਅਦ ਰਫ਼ੀਕ ਤੋਂ ਵੀਰਵਾਰ ਨੂੰ ਦੁਪਹਿਰ ਸਮੇਂ ਦੋ ਮੋਟਰਸਾਈਕਲ ਸਵਾਰ 15,700 ਰੁਪਏ ਖੋਹ ਕੇ ਲੈ ਗਏ ਸਨ।
ਪੁਲੀਸ ਨੇ ਮੁਲਜ਼ਮਾਂ ’ਚੋਂ ਕੁਲਦੀਪ ਸਿੰਘ ਉਰਫ਼ ਬੰਟੀ ਵਾਸੀ ਰੁੜਕਾ ਨੂੰ 6 ਹਜ਼ਾਰ ਰੁਪਏ ਨਗਦੀ ਸਣੇ ਕਾਬੂ ਕਰ ਲਿਆ ਹੈ। ਮੁਲਜ਼ਮ ਨੂੰ ਅੱਜ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੋਂ ਉਸ ਨੂੰ ਦੋ ਰੋਜ਼ਾ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਥਾਣਾ ਮੁਖੀ ਸਾਹਿਬਮੀਤ ਸਿੰਘ ਨੇ ਕਿਹਾ ਕਿ ਪੁੱਛ-ਪੜਤਾਲ ਮਗਰੋਂ ਦੂਜੇ ਮੁਲਜ਼ਮ ਦੀ ਪਛਾਣ ਕਰ ਕੇ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।
Advertisement
Advertisement
