ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਲੇਰਕੋਟਲਾ: ਜ਼ਿਲ੍ਹਾ ਪਰਿਸ਼ਦ ਲਈ 40 ਤੇ ਪੰਚਾਇਤ ਸਮਿਤੀਆਂ ਲਈ 134 ਉਮੀਦਵਾਰ ਮੈਦਾਨ ’ਚ

ਚੋਣਾਂ ਲਈ ਕੁੱਲ 232 ਉਮੀਦਵਾਰਾਂ ਨੇ ਦਾਖਲ ਕਰਵਾਏ ਨਾਮਜ਼ਦਗੀ ਕਾਗਜ਼
Advertisement

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਜ਼ਿਲ੍ਹਾ ਪਰਿਸ਼ਦ ਲਈ 50 ਅਤੇ ਪੰਚਾਇਤ ਸਮਿਤੀਆਂ ਲਈ 182 ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ, ਜਿਨ੍ਹਾਂ ਵਿੱਚੋਂ ਜ਼ਿਲ੍ਹਾ ਪਰਿਸ਼ਦ ਲਈ 1 ਅਤੇ ਪੰਚਾਇਤ ਸਮਿਤੀਆਂ ਲਈ ਵੀ 1 ਨਾਮਜ਼ਦਗੀ ਪੱਤਰ ਨੂੰ ਪੜਤਾਲ ਦੌਰਾਨ ਰੱਦ ਕੀਤਾ ਗਿਆ ਸੀ। ਜ਼ਿਲ੍ਹਾ ਪਰਿਸ਼ਦ ਲਈ 9 ਅਤੇ ਪੰਚਾਇਤ ਸਮਿਤੀਆਂ ਲਈ 45 ਉਮੀਦਵਾਰਾਂ ਨੇ ਆਪਣੇ ਨਾਮਜ਼ਦਰੀ ਪੱਤਰ ਵਾਪਸ ਲਏ ਬਿਨਾਂ ਮੁਕਾਬਲੇ/ਸਰਬਸੰਮਤੀ ਨਾਲ 2 ਪੰਚਾਇਤ ਸਮਿਤੀਆਂ ਤੇ ਉਮੀਦਵਾਰ ਜੇਤੂ ਐਲਾਨੇ ਕੀਤੇ ਗਏ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹਾ ਪਰਿਸ਼ਦ ਦੇ 10 ਜ਼ੋਨਾਂ ਲਈ 40 ਅਤੇ ਪੰਚਾਇਤ ਸਮਿਤੀਆਂ ਲਈ 134 ਉਮੀਦਵਾਰ ਰਹਿ ਗਏ ਹਨ।

 

Advertisement

ਗੁਰਦਾਸਪੁਰ: ਜ਼ਿਲ੍ਹਾ ਪਰਿਸ਼ਦ ਲਈ 73 ਤੇ ਬਲਾਕ ਸਮਿਤੀ ਲਈ 494 ਉਮੀਦਵਾਰ

ਬਟਾਲਾ (ਨਿੱਜੀ ਪੱਤਰ ਪ੍ਰੇਰਕ): ਸਰਹੱਦੀ ਜ਼ਿਲ੍ਹੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਪਿੱਛੋਂ ਹੁਣ ਜ਼ਿਲ੍ਹਾ ਪਰਿਸ਼ਦ ਲਈ 73 ਤੇ ਬਲਾਕ ਸਮਿਤੀਆਂ ਲਈ 494 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਜਿਲ੍ਹਾ ਪਰਿਸ਼ਦ ਦੇ 25 ਜ਼ੋਨਾਂ ਲਈ 73 ਉਮੀਦਵਾਰ ਮੈਦਾਨ ਵਿੱਚ ਹਨ ਜਦੋਂ ਕਿ 11 ਬਲਾਕ ਸਮਿਤੀਆਂ ਦੇ 204 ਜ਼ੋਨਾਂ ਲਈ 494 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ । ਉਨ੍ਹਾਂ ਦੱਸਿਆ ਕਿ ਬਲਾਕ ਸਮਿਤੀ ਡੇਰਾ ਬਾਬਾ ਨਾਨਕ ਲਈ 29, ਕਾਹਨੂੰਵਾਨ 39, ਸ੍ਰੀ ਹਰਗੋਬਿੰਦਪੁਰ ਸਾਹਿਬ 51, ਬਟਾਲਾ ਲਈ 45,ਕਲਾਨੌਰ 16, ਦੀਨਾਨਗਰ 70, ਦੋਰਾਂਗਲਾ ਲਈ 51, ਗੁਰਦਾਸਪੁਰ ਲਈ 28 , ਧਾਰੀਵਾਲ ਲਈ 35, ਕਾਦੀਆਂ ਲਈ 47 , ਫਤਿਹਗੜ੍ਹ ਚੂੜੀਆਂ ਲਈ 83 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।

Advertisement
Show comments