ਮਜੀਠੀਆ ਦੀ ਜ਼ਮਾਨਤ ’ਤੇ ਅੱਜ ਮੁੜ ਹੋਵੇਗੀ ਸੁਣਵਾਈ
ਕਰਮਜੀਤ ਸਿੰਘ ਚਿੱਲਾ ਨਾਭਾ ਦੀ ਨਿਊ ਜੇਲ੍ਹ ਵਿਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਸਬੰਧੀ ਅੱਜ ਮੁਹਾਲੀ ਦੀ ਅਦਾਲਤ ਵਿੱਚ ਮੁੜ ਸੁਣਵਾਈ ਹੋਈ। ਹੁਣ ਇਸੇ ਮਾਮਲੇ ਦੀ ਸੁਣਵਾਈ ਅਦਾਲਤ ਨੇ 13 ਅਗਸਤ ’ਤੇ ਪਾ ਦਿੱਤੀ ਹੈ। 13...
Advertisement
ਕਰਮਜੀਤ ਸਿੰਘ ਚਿੱਲਾ
ਨਾਭਾ ਦੀ ਨਿਊ ਜੇਲ੍ਹ ਵਿਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਸਬੰਧੀ ਅੱਜ ਮੁਹਾਲੀ ਦੀ ਅਦਾਲਤ ਵਿੱਚ ਮੁੜ ਸੁਣਵਾਈ ਹੋਈ। ਹੁਣ ਇਸੇ ਮਾਮਲੇ ਦੀ ਸੁਣਵਾਈ ਅਦਾਲਤ ਨੇ 13 ਅਗਸਤ ’ਤੇ ਪਾ ਦਿੱਤੀ ਹੈ। 13 ਅਗਸਤ ਨੂੰ ਵੀ
Advertisement
ਦੋਵੇਂ ਧਿਰਾਂ ਆਪੋ ਆਪਣਾ ਪੱਖ ਪੇਸ਼ ਕਰਨਗੀਆਂ।
‘ਬੈਰਕ ਬਦਲਣ ਸਬੰਧੀ ਸੁਣਵਾਈ 21 ਨੂੰ’
ਬਿਕਰਮ ਮਜੀਠੀਆ ਦੀ ਨਾਭਾ ਜੇਲ੍ਹ ਵਿਚਲੀ ਬੈਰਕ ਬਦਲਣ ਦੇ ਮਾਮਲੇ ਦੀ ਸੁਣਵਾਈ ਹੁਣ 21 ਅਗਸਤ ’ਤੇ ਪੈ ਗਈ ਹੈ। ਮਜੀਠੀਆ ਦੇ ਵਕੀਲਾਂ ਵੱਲੋਂ ਉਨ੍ਹਾਂ ਨੂੰ ਜੇਲ੍ਹ ਵਿਚ ਜਾਨ ਦਾ ਖਤਰਾ ਦੱਸਦਿਆਂ ਓਰੇਂਜ ਕੈਟਾਗਰੀ ਤਹਿਤ ਸਹੂਲਤਾਂ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜੇਲ੍ਹ ਵਿਚ ਜਾਨ ਦਾ ਖ਼ਤਰਾ ਦੱਸਦਿਆਂ ਖ਼ਤਰਨਾਕ ਦੋਸ਼ੀਆਂ ਤੋਂ ਅਲੱਗ ਰੱਖੇ ਜਾਣ ਲਿਆ ਕਿਹਾ ਜਾ ਰਿਹਾ ਹੈ।
Advertisement