ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜੇਲ੍ਹ ’ਚ ਮਜੀਠੀਆ ਨੀਂਦ ਨੂੰ ਤਰਸੇ; ਬੀਪੀ ਵਧਿਆ

ਅਕਾਲੀ ਦਲ ਵੱਲੋਂ ‘ਆਪ’ ’ਤੇ ਝੂਠਾ ਪ੍ਰਚਾਰ ਕਰਨ ਦਾ ਦੋਸ਼; ‘ਆਪ’ ਨੇ ਆਪਣੇ ਫੇਸਬੁੱਕ ਪੇਜ ’ਤੇ ਨਸ਼ਰ ਕੀਤਾ ਮਜੀਠੀਆ ਦਾ ਹਾਲ
Advertisement

ਮੋਹਿਤ ਸਿੰਗਲਾ

ਨਾਭਾ 8 ਜੁਲਾਈ

Advertisement

ਨਾਭਾ ਜੇਲ੍ਹ ਵਿੱਚ ਬੰਦ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਜੇਲ੍ਹ ਵਿੱਚ ਨੀਂਦ ਨਹੀਂ ਆ ਰਹੀ ਤੇ ਉਸ ਦਾ ਬੀਪੀ ਵੱਧ ਕੇ 160 ਤੋਂ ਪਾਰ ਚਲਾ ਗਿਆ ਹੈ। ਇਹ ਜਾਣਕਾਰੀ ਆਮ ਆਦਮੀ ਪਾਰਟੀ ਨੇ ਆਪਣੇ ਫੇਸਬੁੱਕ ਪੇਜ ਉੱਪਰ ਪੋਸਟ ਪਾ ਕੇ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਪਾਰਟੀ ਪੇਜ ਉੱਪਰ ਕੁਝ ਵੈੱਬ ਮੀਡੀਆ ਦੀਆਂ ਖਬਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ ਜਿਸ ਵਿੱਚ ਮਜੀਠੀਆ ਵੱਲੋਂ ਗਰਮੀ ਤੋਂ ਰਾਹਤ ਲਈ ਏਸੀ ਦੀ ਮੰਗ ਕਰਨ ਦੀ ਗੱਲ ਕਹੀ ਗਈ ਹੈ। ‘ਆਪ’ ਦੇ ਸੂਬਾ ਸੀਨੀਅਰ ਬੁਲਾਰੇ ਨੀਲ ਗਰਗ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਬਿਕਰਮ ਮਜੀਠੀਆ ਵੱਲੋਂ ਅਖ਼ਬਾਰ ਦੀ ਮੰਗ ਕੀਤੀ ਗਈ ਹੈ ਪਰ ਸ੍ਰੀ ਮਜੀਠੀਆ ਦੀ ਸਿਹਤ ਦਰੁਸਤ ਹੈ ਤੇ ਕਿਸੇ ਤਰ੍ਹਾਂ ਦੀ ਵਿਸ਼ੇਸ਼ ਮੈਡੀਕਲ ਜਾਂਚ ਦੀ ਜ਼ਰੂਰਤ ਨਹੀਂ ਪਈ। ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ ਪਰਿਵਾਰ ਜਾਂ ਪਾਰਟੀ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਸਿਹਤ ਸਮੱਸਿਆ ਦੀ ਜਾਣਕਾਰੀ ਨਹੀਂ ਦਿੱਤੀ ਗਈ। ਬਿਕਰਮ ਮਜੀਠੀਆ ਖ਼ਿਲਾਫ਼ ਝੂਠਾ ਪ੍ਰਚਾਰ ਕਰਕੇ ਆਮ ਆਦਮੀ ਪਾਰਟੀ ਜਨਤਾ ਵਿੱਚ ਆਪਣੇ ਪ੍ਰਤੀ ਰੋਸ ਤੋਂ ਧਿਆਨ ਹਟਾਉਣਾ ਚਾਹੁੰਦੀ ਹੈ।

ਆਮ ਕੈਦੀਆਂ ਵਾਂਗ ਰਹਿ ਰਿਹਾ ਹੈ ਮਜੀਠੀਆ: ਏਡੀਜੀਪੀ

ਏਡੀਜੀਪੀ ਜੇਲ੍ਹ ਅਰੁਣਪਾਲ ਸਿੰਘ ਨੇ ਦੱਸਿਆ ਕਿ ਬਿਕਰਮ ਮਜੀਠੀਆ ਦੀ ਪਹਿਲਾਂ ਤੋਂ ਹੀ ਬੀਪੀ ਦੀ ਦਵਾਈ ਚਲਦੀ ਹੈ ਤੇ ਉਸ ਨੂੰ ਪਹਿਲੇ ਦਿਨ ਥੋੜ੍ਹੀ ਪ੍ਰੇਸ਼ਾਨੀ ਹੋਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਮਜੀਠੀਆ ਆਮ ਕੈਦੀਆਂ ਦੀ ਤਰ੍ਹਾਂ ਹੀ ਰਹਿ ਰਿਹਾ ਹੈ ਤੇ ਉਸ ਨੂੰ ਕੋਈ ਵਿਸ਼ੇਸ਼ ਸਹੂਲਤ ਉਪਲਬਧ ਨਹੀਂ ਕਰਵਾਈ ਗਈ।

Advertisement