ਮਜੀਠੀਆ ਕੇਸ: ਗੁੰਮ ਰਿਕਾਰਡ ਸਬੰਧੀ ਮਜੀਠੀਆ ਤੋਂ ਢਾਈ ਘੰਟੇ ਤੱਕ ਪੁਛਗਿੱਛ
ਨਾਭਾ ਜੇਲ ਵਿੱਚ ਬੰਦ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਹਾਲ ਹੀ ਵਿੱਚ ਐੱਸਆਈਟੀ ਟੀਮ ਵੱਲੋਂ ਪੁੱਛਗਿੱਛ ਕੀਤੀ ਗਈ ਹੈ। ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਨੇ 18 ਅਗਸਤ ਨੂੰ ਨਾਭਾ ਜੇਲ੍ਹ ਪਹੁੰਚ ਕੇ ਮਜੀਠੀਆ ਤੋਂ ਗੁੰਮ ਹੋਏ ਜ਼ਮੀਨੀ ਰਿਕਾਰਡਾਂ ਸਬੰਧੀ ਪੁੱਛਗਿੱਛ ਕੀਤੀ ਹੈ।
ਮਜੀਠੀਆ ਤੋਂ ਪਟਿਆਲਾ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲੀਸ ਵਰੁਣ ਸ਼ਰਮਾ ਦੀ ਅਗਵਾਈ ਵਾਲੀ SIT ਨੇ ਲਗਪਗ ਢਾਈ ਘੰਟੇ ਤੱਕ ਪੁੱਛਗਿੱਛ ਕੀਤੀ।
ਅਦਾਲਤ ਦੇ ਹੁਕਮਾਂ ਤਹਿਤ ਹੀ ਇਹ ਪੁਛਗਿੱਛ ਹੋਈ ਕੀਤੀ ਹੈ ਜੋ ਕਿ 2022 ਵਿੱਚ ਮਜੀਠਾ ਪੁਲੀਸ ਸਟੇਸ਼ਨ ਵਿਖੇ ਦਰਜ ਕੀਤੀ ਗਈ FIR ਨੰਬਰ 2 ਨਾਲ ਸਬੰਧਤ ਸੀ।
ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ SIT ਨੇ ਪੁੱਛਗਿੱਛ ਸ਼ੁਰੂ ਕਰਨ ਤੋਂ ਪਹਿਲਾਂ ਅਦਾਲਤੀ ਇਜਾਜ਼ਤ ਮੰਗੀ ਸੀ। ਅਦਾਲਤ ਦੇ ਹੁਕਮਾਂ ’ਤੇ SIT ਦੇ ਮੈਂਬਰਾਂ ,ਪਟਿਆਲਾ ਦੇ SSP ਵਰੁਣ ਸ਼ਰਮਾ ਅਤੇ SP (ਜਾਂਚ) ਗੁਰਬੰਸ ਸਿੰਘ ਨੇ ਗੁੰਮ ਹੋਏ ਮਾਲ ਰਿਕਾਰਡਾਂ ਦੀ ਜਾਂਚ ਸ਼ੁਰੂ ਕੀਤੀ।
ਜ਼ਿਕਰਯੋਗ ਹੈ ਕਿ ਅਕਾਲੀ ਆਗੂ ਬਿਕਰਮ ਮਜੀਠੀਆ ਵਿਰੁੱਧ ਸ਼ੁਰੂ ਵਿੱਚ ਦਸੰਬਰ 2021 ’ਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੌਰਾਨ ਨਾਰਕੋਟਿਕ ਡਰੱਗਜ਼ ਅਤੇ ਸਾਈਕੋਟ੍ਰੋਪਿਕ ਸਬਸਟੈਂਸਿਜ਼ (NDPS) ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਉਸ ਸਮੇਂ ਮਜੀਠੀਆ ਨੇ ਪੰਜ ਮਹੀਨਿਆਂ ਤੋ ਵੱਧ ਦਾ ਸਮਾਂ ਪਟਿਆਲਾ ਜੇਲ੍ਹ ਵਿੱਚ ਬਿਤਾਇਆ ਸੀ, ਹਾਲਾਂਕਿ ਅਗਸਤ 2022 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਮਜੀਠੀਆਂ ਨੂੰ ਰਾਹਤ ਮਿਲੀ ਸੀ ।