ਓਮਾਨ ਟੀਮ ਦੇ ਕਪਤਾਨ ਵਜੋਂ ਖੇਡ ਰਿਹੈ ਲੁਧਿਆਣਾ ਦਾ ਜਤਿੰਦਰ ਸਿੰਘ
ਏਸ਼ੀਆ ਕੱਪ ਵਿਚ ਇਸ ਵੇਲੇ ਓਮਾਨ ਦੇ ਕਪਤਾਨ ਵਜੋਂ ਜਤਿੰਦਰ ਸਿੰਘ ਖੇਡ ਰਿਹਾ ਹੈ ਜੋ ਲੁਧਿਆਣਾ ਦਾ ਮੂਲ ਵਾਸੀ ਹੈ। ਪਾਕਿਸਤਾਨ ਨੇ ਓਮਾਨ ਨੂੰ ਭਾਵੇਂ ਇਕ ਦਿਨਾ ਮੈਚ ਵਿਚ ਹਰਾ ਦਿੱਤਾ ਹੈ ਤੇ ਓਮਾਨ ਦਾ ਅਗਲਾ ਮੈਚ ਭਾਰਤ ਨਾਲ ਹੈ ਜਿਸ ਨੂੰ ਖੇਡਣ ਲਈ ਜਤਿੰਦਰ ਸਿੰਘ ਖਾਸਾ ਉਤਸ਼ਾਹਤ ਹੈ। ਜਤਿੰਦਰ ਨੇ ਏਸ਼ੀਆ ਕੱਪ ਵਿਚ ਓਮਾਨ ਦੀ ਨੁਮਾਇੰਦਗੀ ਕਰਕੇ ਇਤਿਹਾਸ ਸਿਰਜ ਦਿੱਤਾ ਹੈ। ਇਸ ਤੋਂ ਪਹਿਲਾਂ ਓਮਾਨ ਨੇ ਤਿੰਨ ਟੀ 20 ਵਿਸ਼ਵ ਕੱਪ ਖੇਡੇ ਹਨ। ਜਤਿੰਦਰ ਦਾ ਜਨਮ ਪੰਜਾਬ ਵਿਚ 5 ਮਾਰਚ 1989 ਨੂੰ ਹੋਇਆ ਤੇ ਉਹ ਆਪਣੇ ਪਰਿਵਾਰ ਨਾਲ 2003 ਵਿਚ ਓਮਾਨ ਚਲਾ ਗਿਆ।
ਜਤਿੰਦਰ ਦਾ ਕ੍ਰਿਕਟ ਸਫ਼ਰ ਓਮਾਨ ਵਿੱਚ ਸ਼ੁਰੂ ਹੋਇਆ, ਜਿੱਥੇ ਉਸਨੇ 2007 ਦੇ ਏਸੀਸੀ ਅੰਡਰ-19 ਏਲੀਟ ਕੱਪ ਦੌਰਾਨ ਅੰਡਰ-19 ਪੱਧਰ 'ਤੇ ਦੇਸ਼ ਦੀ ਨੁਮਾਇੰਦਗੀ ਕੀਤੀ।
ਉਸ ਨੇ 2015 ਵਿੱਚ ਓਮਾਨ ਲਈ ਆਪਣਾ ਟੀ-20 ਪਹਿਲਾ ਕੌਮਾਂਤਰੀ ਮੈਚ ਖੇਡਿਆ। ਉਸ ਨੇ ਦਸੰਬਰ 2024 ਤੱਕ, 33 ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਹਿੱਸਾ ਲਿਆ ਹੈ, ਜਿਸ ਵਿੱਚ 31.77 ਦੀ ਔਸਤ ਨਾਲ 985 ਦੌੜਾਂ ਬਣਾਈਆਂ ਹਨ, ਜਿਸ ਵਿੱਚ ਤਿੰਨ ਸੈਂਕੜੇ ਅਤੇ ਪੰਜ ਅਰਧ ਸੈਂਕੜੇ ਸ਼ਾਮਲ ਹਨ। ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ, ਉਸਨੇ 39 ਮੈਚ ਖੇਡੇ ਹਨ, 25.73 ਦੀ ਔਸਤ ਨਾਲ 875 ਦੌੜਾਂ ਬਣਾਈਆਂ ਹਨ।