ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੁਧਿਆਣਾ: ਹਥਿਆਰਬੰਦ ਵਿਅਕਤੀਆਂ ਵੱਲੋਂ ਅਪਰਾਧੀ ਕਾਰਤਿਕ ਬੱਗਣ ਦੀ ਗੋਲੀ ਮਾਰ ਕੇ ਹੱਤਿਆ

ਹਮਲਾਵਰਾਂ ਨੇ ਸ਼ਨਿੱਚਰਵਾਰ ਰਾਤੀਂ ਸੁੰਦਰ ਚੌਕ ਨੇੜੇ ਘੇਰ ਕੇ ਗੋਲੀਆਂ ਮਾਰੀਆਂ, ਦੂਜੇ ਸਾਥੀ ਦੀ ਹਾਲਤ ਨਾਜ਼ੁਕ
Advertisement

ਇਥੇ ਸੁੰਦਰ ਨਗਰ ਚੌਕ ਨੇੜੇ ਸ਼ਨਿੱਚਰਵਾਰ ਰਾਤੀਂ ਹਥਿਆਰਬੰਦ ਵਿਅਕਤੀਆਂ ਨੇ ਨਾਮੀਂ ਅਪਰਾਧੀ ਕਾਰਤਿਕ ਬੱਗਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਬੱਗਣ ਖਿਲਾਫ਼ ਪਹਿਲਾਂ ਤੋਂ ਹੀ ਕਈ ਅਪਰਾਧਿਕ ਕੇਸ ਦਰਜ ਸਨ। ਇਹ ਘਟਨਾ ਰਾਤ 11 ਵਜੇ ਦੇ ਕਰੀਬ ਵਾਪਰੀ।

ਡੀਐੱਸਪੀ (ਉੱਤਰੀ) ਦਵਿੰਦਰ ਚੌਧਰੀ ਨੇ ਕਿਹਾ ਕਿ ਘਾਟੀ ਮੁਹੱਲਾ ਦਾ ਰਹਿਣ ਵਾਲਾ ਬੱਗਣ, ਆਪਣੇ ਦੋਸਤ ਸਰਵਣ ਨਾਲ ਘਰ ਜਾ ਰਿਹਾ ਸੀ ਜਦੋਂ ਉਨ੍ਹਾਂ ਨੂੰ ਹਥਿਆਰਬੰਦ ਵਿਅਕਤੀਆਂ ਨੇ ਘੇਰ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕਾਰਤਿਕ ਨੂੰ ਛਾਤੀ ਅਤੇ ਮੋਢੇ ਵਿੱਚ ਦੋ ਗੋਲੀਆਂ ਲੱਗੀਆਂ ਅਤੇ ਸਰਵਣ ਨੂੰ ਪਿੱਛੇ ਇੱਕ ਗੋਲੀ ਲੱਗੀ। ਉਨ੍ਹਾਂ ਨੂੰ ਸੀਐਮਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਕਾਰਤਿਕ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਸਰਵਣ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

Advertisement

ਡੀਐਸਪੀ ਚੌਧਰੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਇਹ ਦੋ ਧਿਰਾਂ ਦੀ ਆਪਸੀ ਰੰਜ਼ਿਸ਼ ਦਾ ਮਾਮਲਾ ਲੱਗਦਾ ਹੈ। ਪੁਲੀਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਕਾਰਤਿਕ ਨੂੰ ਉਸ ਦੇ ਵਿਰੋਧੀਆਂ ਨੇ ਜੂਨ 2023 ਵਿੱਚ ਵੀ ਬੈਂਜਾਮਿਨ ਰੋਡ ’ਤੇ ਗੋਲੀ ਮਾਰੀ ਸੀ ਤੇ ਉਦੋਂ ਵੀ ਉਸ ਨੂੰ ਸੀਐੱਮਸੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਹ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ, ਪਰ ਉਸ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਪਹਿਲਾਂ ਹੀ ਉਹ ਪੁਲੀਸ ਨੂੰ ਚਕਮਾ ਦੇ ਕੇ ਹਸਪਤਾਲ ਤੋਂ ਭੱਜ ਗਿਆ ਸੀ। ਕਾਰਤਿਕ ਬਦਨਾਮ ਪੁਨੀਤ ਬੈਂਸ ਗਰੋਹ ਦਾ ਮੈਂਬਰ ਦੱਸਿਆ ਜਾਂਦਾ ਹੈ।

Advertisement
Tags :
#CMCHospital#CriminalMurder#GangViolence#KartikBaggan#PuneetBainsGang#SundarNagarChowkBreakingNewsCrimeNewspoliceinvestigationShootingIncidentਸੀਐੱਸਸੀਹਸਪਤਾਲਕਾਰਤਿਕਬੱਗਣਪੰਜਾਬੀ ਖ਼ਬਰਾਂਪੁਨੀਸਬੈਂਂਸਗਰੋਹਬ੍ਰੇਕਿੰਗ ਨਿੳੂਜ਼