ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Ludhiana Breaking: ਲੁਧਿਆਣਾ ਵਿੱਚ ਵੱਡੀ ਸਾਜਿਸ਼ ਨਾਕਾਮ; ਹੈਂਡ ਗਰਨੇਡ ਸਣੇ 10 ਮੁਲਜ਼ਮ ਗ੍ਰਿਫਤਾਰ

ਲੁਧਿਆਣਾ ਪੁਲੀਸ ਨੇ ਵੱਡੀ ਦਹਿਸ਼ਤੀ ਸਾਜਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਦੀ ਸਮੇਂ-ਸਿਰ ਅਤੇ ਸੁਚਾਰੂ ਤਰੀਕੇ ਨਾਲ ਕੀਤੀ ਗਈ ਕਾਰਵਾਈ ਨਾਲ ਗਰਨੇਡ ਹਮਲੇ ਨੂੰ ਰੋਕ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ...
ਸੰਕੇਤਕ ਤਸਵੀਰ।
Advertisement
ਲੁਧਿਆਣਾ ਪੁਲੀਸ ਨੇ ਵੱਡੀ ਦਹਿਸ਼ਤੀ ਸਾਜਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਦੀ ਸਮੇਂ-ਸਿਰ ਅਤੇ ਸੁਚਾਰੂ ਤਰੀਕੇ ਨਾਲ ਕੀਤੀ ਗਈ ਕਾਰਵਾਈ ਨਾਲ ਗਰਨੇਡ ਹਮਲੇ ਨੂੰ ਰੋਕ ਦਿੱਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੇ ਵਿਦੇਸ਼-ਅਧਾਰਿਤ ਹੈਂਡਲਰਾਂ, ਜਿਨ੍ਹਾਂ ਦੇ ਪਾਕਿਸਤਾਨ ਨਾਲ ਸੰਭਾਵਤ ਸੰਬੰਧ ਹਨ, ਦੀ ਤਲਾਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਯੂਪੀਏਪੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਰੈੱਡ ਕਾਰਨਰ ਨੋਟਿਸ ਵਿਦੇਸ਼ ਵਿੱਚ ਬੈਠੇ ਮੁਲਾਜ਼ਮਾਂ ਖ਼ਿਲਾਫ਼ ਜਾਰੀ ਕੀਤੇ ਗਏ ਹਨ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਲੁਧਿਆਣਾ ਪੁਲੀਸ ਨੇ ਐਕਸਪਲੋਸਿਵਜ਼ ਐਕਟ ਅਤੇ ਬੀਐੱਨਐੱਸ ਦੀਆਂ ਧਾਰਾਵਾਂ ਅਧੀਨ ਥਾਣਾ ਜੋਧੇਵਾਲ ਵਿੱਚ ਕੁਲਦੀਪ ਸਿੰਘ, ਸ਼ੇਖਰ ਸਿੰਘ, ਅਜੈ ਸਿੰਘ (ਤਿੰਨੋ ਮੁਕਤਸਰ ਸਾਹਿਬ ਵਾਸੀ) ਵਿਰੁੱਧ ਕੇਸ ਦਰਜ ਕੀਤਾ ਸੀ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀ.ਸੀ.ਪੀ. (ਇੰਵੈਸਟੀਗੇਸ਼ਨ) ਅਤੇ ਡੀ.ਸੀ.ਪੀ. (ਸ਼ਹਿਰੀ) ਦੀ ਦੇਖਰੇਖ ਹੇਠ ਖ਼ਾਸ ਟੀਮਾਂ ਬਣਾਈਆਂ ਗਈਆਂ । ਮੁਢਲੀ ਜਾਂਚ ਵਿੱਚ ਪਤਾ ਲੱਗਾ ਕਿ ਦੋਸ਼ੀਆਂ ਨੂੰ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਨੇ ਆਪਣੇ ਵਿਦੇਸ਼ੀ ਹੈਂਡਲਰਾਂ ਰਾਹੀਂ ਲੁਧਿਆਣਾ ਦੇ ਸੰਘਣੀ ਅਬਾਦੀ ਵਾਲੇ ਖੇਤਰ ਵਿੱਚ ਗਰਨੇਡ ਹਮਲਾ ਕਰਨ ਦਾ ਕੰਮ ਸੌਂਪਿਆ ਸੀ, ਜਿਸਦਾ ਉਦੇਸ਼ ਦਹਿਸ਼ਤ ਫੈਲਾਉਣਾ ਸੀ।

ਜਾਂਚ ਦੌਰਾਨ ਵਿਦੇਸ਼-ਅਧਾਰਿਤ ਮਾਸਟਰਮਾਈਂਡਾਂ ਦੀ ਪਛਾਣ ਕੀਤੀ ਗਈ ਹੈ ਜਿਸ ਵਿੱਚ ਅਜੈ ਅਜੈ ਮਲੇਸ਼ੀਆ,  ਸਥਾਈ ਨਿਵਾਸੀ ਸ੍ਰੀ ਗੰਗਾਨਗਰ, ਰਾਜਸਥਾਨ, ਜੱਸ ਬੇਹਬਲ (ਵਰਤਮਾਨ ਵਿੱਚ ਮਲੇਸ਼ੀਆ ਵਿੱਚ), ਪਵਨਦੀਪ, ਨਿਵਾਸੀ ਮਲੇਸ਼ੀਆ, ਸਥਾਈ  ਸ੍ਰੀ ਗੰਗਾਨਗਰ, ਰਾਜਸਥਾਨ ਸ਼ਾਮਲ ਸਨ।

Advertisement

ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਪੰਜਾਬ ਵਿੱਚ ਹੈਂਡ ਗਰਨੇਡ ਦੀ ਸਪਲਾਈ ਵਿੱਚ ਸ਼ਾਮਲ ਸਥਾਨਕ ਸਮੂਹ ਦਾ ਖ਼ੁਲਾਸਾ ਹੋਇਆ ਹੈ। ਇਸ ਦੌਰਾਨ ਸੁਖਜੀਤ ਸਿੰਘ ਉਰਫ਼ ਸੁੱਖ ਬਰਾੜ, ਸੁਖਵਿੰਦਰ ਸਿੰਘ ਦੋਵੇਂ ਨਿਵਾਸੀ ਫਰੀਦਕੋਟ ਅਤੇ ਕਰਨਵੀਰ ਸਿੰਘ ਉਰਫ ਵਿਕੀ, ਨਿਵਾਸੀ ਸ੍ਰੀ ਗੰਗਾਨਗਰ, ਰਾਜਸਥਾਨ ਅਤੇ ਸਾਜਨ ਕੁਮਾਰ ਉਰਫ ਸੰਜੂ, ਨਿਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਮੁਲਜਮਾਂ ਕੋਲੋਂ ਇੱਕ ਚੀਨੀ ਹੈਂਡ ਗਰਨੇਡ ਨੰਬਰ 86P 01-03 632, ਇੱਕ ਕਿੱਟ, ਅਤੇ ਦਸਤਾਨੇ ਬਰਾਮਦ ਕੀਤੇ ਗਏ ਹਨ।

ਕਮਿਸ਼ਨਰ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਜਾਰੀ ਹੈ ਤਾਂ ਜੋ ਪਾਕਿਸਤਾਨ-ਅਧਾਰਿਤ ਹੈਂਡਲਰਾਂ ਨਾਲ ਸੰਭਾਵਤ ਸਰਹੱਦੀ ਕੜੀਆਂ ਦੀ ਪੁਸ਼ਟੀ ਕੀਤੀ ਜਾ ਸਕੇ।

Advertisement
Tags :
Ludhiana exclusive news Update
Show comments