ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੈਫ਼ਟੀਨੈਂਟ ਜਨਰਲ ਮਨੋਜ ਕਟਿਆਰ ਨੇ ਪੱਛਮੀ ਕਮਾਨ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ

ਚੰਡੀਗੜ੍ਹ: ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਅੱਜ ਇੱਥੇ ਭਾਰਤੀ ਫ਼ੌਜ ਦੀ ਪੱਛਮੀ ਕਮਾਨ ਦੇ ਮੁਖੀ (ਜੀਓਸੀ) ਵਜੋਂ ਅਹੁਦਾ ਸੰਭਾਲ ਲਿਆ ਹੈ। ਜਨਰਲ ਆਫੀਸਰ ਕਮਾਂਡਿੰਗ-ਇਨ-ਚੀਫ ਨੇ ਪਹਿਲਾਂ ਇੱਥੇ ਵੀਰ ਸਮ੍ਰਿਤੀ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜਨਰਲ ਕਟਿਆਰ ਕੌਮੀ ਰੱਖਿਆ...
Advertisement

ਚੰਡੀਗੜ੍ਹ: ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਅੱਜ ਇੱਥੇ ਭਾਰਤੀ ਫ਼ੌਜ ਦੀ ਪੱਛਮੀ ਕਮਾਨ ਦੇ ਮੁਖੀ (ਜੀਓਸੀ) ਵਜੋਂ ਅਹੁਦਾ ਸੰਭਾਲ ਲਿਆ ਹੈ। ਜਨਰਲ ਆਫੀਸਰ ਕਮਾਂਡਿੰਗ-ਇਨ-ਚੀਫ ਨੇ ਪਹਿਲਾਂ ਇੱਥੇ ਵੀਰ ਸਮ੍ਰਿਤੀ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜਨਰਲ ਕਟਿਆਰ ਕੌਮੀ ਰੱਖਿਆ ਅਕਾਦਮੀ, ਖੜਕਵਾਸਲਾ ਤੇ ਭਾਰਤੀ ਮਿਲਟਰੀ ਅਕਾਦਮੀ (ਆਈਅੈਮਏ) ਤੋਂ ਸਿਖਲਾਈ ਪ੍ਰਾਪਤ ਹਨ। ਉਨ੍ਹਾਂ ਨੂੰ ਜੂਨ 1986 ਵਿਚ ਰਾਜਪੂਤ ਰੈਜੀਮੈਂਟ ਦੀ 23ਵੀਂ ਬਟਾਲੀਅਨ ਵਿਚ ਕਮਿਸ਼ਨ ਮਿਲਿਆ ਸੀ। ਉਹ ਭਾਰਤ ਦੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਤੋਂ ਗ੍ਰੈਜੂਏਟ ਹਨ ਤੇ ਨੈਸ਼ਨਲ ਵਾਰ ਕਾਲਜ (ਅਮਰੀਕਾ) ਤੋਂ ਵੀ ਸਿੱਖਿਆ ਪ੍ਰਾਪਤ ਕੀਤੀ ਹੈ। ਜਨਰਲ ਕਟਿਆਰ ਨੇ 37 ਸਾਲ ਦੇ ਕਰੀਅਰ ਵਿਚ ਸਿਆਚਿਨ ਗਲੇਸ਼ੀਅਰ, ਅੈਲਓਸੀ ਤੇ ਅੈਲਏਸੀ ’ਤੇ ਵੱਖ-ਵੱਖ ਕੋਰ ਵਿਚ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਨੂੰ 2021 ਵਿਚ ਵਿਲੱਖਣ ਸੇਵਾਵਾਂ ਲਈ ‘ਅਤੀ ਵਿਸ਼ਿਸ਼ਟ ਸੇਵਾ ਮੈਡਲ’ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। -ਪੀਟੀਆਈ

Advertisement
Advertisement
Tags :
indian armyਅਹੁਦਾਸੰਭਾਲਿਆਕਟਿਆਰਕਮਾਨਜਨਰਲਪੱਛਮੀਮਨੋਜਮੁਖੀਲੈਫਟੀਨੈਂਟਵਜੋਂ
Show comments