ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਕਾਲੀ ਦਲ ਦੇ ਸੰਘਰਸ਼ ਸਦਕਾ ਲੈਂਡ ਪੂਲਿੰਗ ਨੀਤੀ ਵਾਪਸ ਹੋਈ: ਸੁਖਬੀਰ

ਪਾਰਟੀ ਪ੍ਰਧਾਨ ਵੱਲੋਂ 31 ਨੂੰ ਮੋਗਾ ’ਚ ਫ਼ਤਹਿ ਰੈਲੀ ਨਾਲ ‘ਮਿਸ਼ਨ- 2027’ ਦੇ ਆਗਾਜ਼ ਦਾ ਐਲਾਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ।
Advertisement

ਮਹਿੰਦਰ ਸਿੰਘ ਰੱਤੀਆਂ

ਸੂਬੇ ’ਚੋਂ ਗੁਆਚੀ ਸਿਆਸੀ ਜ਼ਮੀਨ ਤਲਾਸ਼ਣ ਲਈ ਸ਼੍ੋਮਣੀ ਅਕਾਲੀ ਦਲ ਸੂਬਾ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦੇ ਫ਼ੈਸਲੇ ’ਤੇ ਸਿਆਸੀ ਲਾਹਾ ਲੈਣ ਲਈ ਇੱਥੇ 31 ਅਗਸਤ ਨੂੰ ਸੂਬਾ ਪੱਧਰੀ ਫ਼ਤਹਿ ਰੈਲੀ ਦੀ ਓਟ ’ਚ ਅਸੈਂਬਲੀ ਚੋਣਾਂ ਸਬੰਧੀ ‘ਮਿਸ਼ਨ-2027’ ਦਾ ਆਗਾਜ਼ ਕਰੇਗਾ।

Advertisement

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੈਲੀ ਦੇ ਪ੍ਰਬੰਧਾਂ ਲਈ ਸਥਾਨਕ ਅਨਾਜ ਮੰਡੀ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੈਂਡ ਪੂਲਿੰਗ ਨੀਤੀ ਤਹਿਤ ਸੂਬੇ ਦੀ 65 ਹਾਜ਼ਰ ਏਕੜ ਜ਼ਮੀਨ ਕਿਸਾਨਾਂ ਪਾਸੋਂ ਖੋਹਣਾ ਚਾਹੁੰਦੀ ਸੀ ਪਰ ਅਕਾਲੀ ਦਲ ਦੀ ਅਗਵਾਈ ਹੇਠ ਪੰਜਾਬ ਦੀ ਜਨਤਾ ਵੱਲੋਂ ਕੀਤੇ ਸੰਘਰਸ਼ ਤੋਂ ਡਰਦਿਆਂ ‘ਆਪ’ ਸਰਕਾਰ ਨੂੰ ਇਹ ਨੀਤੀ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਸਬੰਧੀ ਅਕਾਲੀ ਦਲ ਵੱਲੋਂ 31 ਅਗਸਤ ਨੂੰ ਮੋਗਾ ਵਿੱਚ ਜੇਤੂ ਰੈਲੀ ਕੀਤੀ ਜਾਵੇਗੀ ਜਿਸ ’ਚ ਸਾਰੇ ਸੂਬੇ ’ਚੋਂ ਵਰਕਰ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਪੰਜਾਬ ਹਿਤੈਸ਼ੀ ਪਾਰਟੀ ਹੈ ਜਦੋਂ ਕਿ ਹੋਰਨਾਂ ਪਾਰਟੀਆਂ ਕੇਂਦਰੀ ਆਗੂਆਂ ਦੇ ਹੁਕਮਾਂ ਅਨੁਸਾਰ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਲੈਂਡ ਪੂਲਿੰਗ ਨੀਤੀ ਤਹਿਤ ਲੁੱਟਣ ਆਏ ਸੀ ਉਹ ਲੋਕ ਦੀ ਇੱਕਜੁਟਤਾ ਤੇ ਖਾਸ ਕਰ ਅਕਾਲੀ ਦਲ ਦੇ ਸੰਘਰਸ਼ ਅੱਗੇ ਖੜ੍ਹ ਨਹੀਂ ਸਕੇ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੋਗਾ ’ਚ ਪੰਜਾਬ ਦੇ ਲੋਕਾਂ ਦੀ ਫਤਿਹ ਰੈਲੀ ਵਿੱਚ ਸੂਬੇ ਨੂੰ ਬਚਾਉਣ ਦੀ ਵਿਉਂਤਬੰਦੀ ਦੱਸੇਗਾ। ਉਨ੍ਹਾਂ ਵਰਕਰਾਂ ’ਚ ਉਤਸ਼ਾਹ ਭਰਦੇ ਕਿਹਾ ਕਿ ਉਹ ਹੁਣ ਮਿਸ਼ਨ 2027 ਲਈ ਨਿਕਲ ਚੁੱਕੇ ਹਨ। ਉਨ੍ਹਾਂ ਭਾਜਪਾ ਵੱਲੋਂ ਸੁਵਿਧਾ ਕੈਂਪ ਲਾਉਣ ’ਤੇ ਆਗੂਆਂ ਨੂੰ ਹਿਰਾਸਤ ’ਚ ਲਏ ਜਾਣ ਬਾਰੇ ਕਿਹਾ ਕਿ ਲੋਕਤੰਤਰ ’ਚ ਹਰ ਇੱਕ ਨੂੰ ਆਵਾਜ਼ ਬੁਲੰਦ ਕਰਨ ਦਾ ਹੱਕ ਹੈ ਪਰ ਦਿੱਲੀ ਤੋਂ ਆਏ ਲੋਕ ਸੂਬੇ ’ਚ ਲੋਕਾਂ ਦੀ ਆਵਾਜ਼ ਦਬਾਉਣਾ ਚਾਹੁੰਦੇ ਹਨ।

Advertisement