ਲਾਂਸ ਨਾਇਕ ਹਰਮਨਦੀਪ ਦਾ ਸਸਕਾਰ
ਪਿੰਡ ਦਿਆਲਪੁਰਾ ਮਿਰਜ਼ਾ ਦੇ ਜੰਮਪਲ 25 ਸਾਲਾ ਲਾਂਸ ਨਾਇਕ ਹਰਮਨਦੀਪ ਸਿੰਘ ਦੀ ਆਪਣੀ ਡਿਊਟੀ ਦੌਰਾਨ ਸਿਹਤ ਵਿਗੜਨ ਕਾਰਨ ਮੌਤ ਹੋ ਗਈ। ਇਸ ਸਮੇਂ ਉਹ 171 ਫੀਲਡ ਰੈਜਮੈਂਟ ਮੈਦਾਨੀ ਤੋਪਖਾਨਾ ਯੂਨਿਟ ਵਿਚ ਅਸਾਮ ’ਚ ਤਾਇਨਾਤ ਸੀ। ਤਿਰੰਗੇ ’ਚ ਲਿਪਟੀ ਸ਼ਹੀਦ ਦੀ...
Advertisement
ਪਿੰਡ ਦਿਆਲਪੁਰਾ ਮਿਰਜ਼ਾ ਦੇ ਜੰਮਪਲ 25 ਸਾਲਾ ਲਾਂਸ ਨਾਇਕ ਹਰਮਨਦੀਪ ਸਿੰਘ ਦੀ ਆਪਣੀ ਡਿਊਟੀ ਦੌਰਾਨ ਸਿਹਤ ਵਿਗੜਨ ਕਾਰਨ ਮੌਤ ਹੋ ਗਈ। ਇਸ ਸਮੇਂ ਉਹ 171 ਫੀਲਡ ਰੈਜਮੈਂਟ ਮੈਦਾਨੀ ਤੋਪਖਾਨਾ ਯੂਨਿਟ ਵਿਚ ਅਸਾਮ ’ਚ ਤਾਇਨਾਤ ਸੀ। ਤਿਰੰਗੇ ’ਚ ਲਿਪਟੀ ਸ਼ਹੀਦ ਦੀ ਦੇਹ ਅੱਜ ਜਦੋਂ ਉਸ ਦੇ ਜੱਦੀ ਪਿੰਡ ਦਿਆਲਪੁਰਾ ਮਿਰਜ਼ਾ ਪਹੁੰਚੀ ਤਾਂ ਹਰ ਪਿੰਡ ਵਾਸੀ ਦੀ ਅੱਖ ਨਮ ਹੋ ਗਈ। ਸ਼ਹੀਦ ਦੇ ਪਿਤਾ ਜਗਸੀਰ ਸਿੰਘ ਨੇ ਪੁੱਤਰ ਨੂੰ ਆਖ਼ਰੀ ਵਿਦਾਈ ਦਿੱਤੀ। ਸ਼ਹੀਦ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ 22 ਜਾਟ ਰੈਜੀਮੈਂਟ ਦੇ ਅਧਿਕਾਰੀਆਂ ਵੱਲੋਂ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ, ਚੇਅਰਮੈਨ ਬੇਅੰਤ ਸਿੰਘ ਸਲਾਬਤਪੁਰਾ, ਸਰਪੰਚ ਸੁਰਿੰਦਰ ਕੌਰ ਦਿਆਲਪੁਰਾ ਮਿਰਜ਼ਾ, ਸਾਬਕਾ ਕੈਪਟਨ ਸੰਤੋਖ ਸਿੰਘ, ਸੂਬੇਦਾਰ ਸੁਖਮੰਦਰ ਸਿੰਘ ਤੇ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।
Advertisement
Advertisement
