ਮਜ਼ਦੂਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਖੇਤਰੀ ਪ੍ਰਤੀਨਿਧ ਪਟਿਆਲਾ, 1 ਮਈ ਥਾਣਾ ਭਾਦਸੋਂ ਦੇ ਪਿੰਡ ਬਿਰਧਨੋ ਵਿਚ ਪਰਵਾਸੀ ਮਜ਼ਦੂਰ ਦਾ ਅੱਜ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਮਿਥੁਨ ਰਿਸ਼ੀਦੇਵ ਪੁੱਤਰ ਉਜਾਰੂ ਰਿਸ਼ੀਦੇਵ ਵਾਸੀ ਕਨਹੈਲੀ ਥਾਣਾ ਨਰਪਤਗੰਜ (ਬਿਹਾਰ) ਵਜੋਂ ਹੋਈ ਹੈ। ਉਸ ਦੀ ਗਰਦਨ ’ਤੇ ਤੇਜ਼ਧਾਰ...
Advertisement
ਖੇਤਰੀ ਪ੍ਰਤੀਨਿਧ
ਪਟਿਆਲਾ, 1 ਮਈ
Advertisement
ਥਾਣਾ ਭਾਦਸੋਂ ਦੇ ਪਿੰਡ ਬਿਰਧਨੋ ਵਿਚ ਪਰਵਾਸੀ ਮਜ਼ਦੂਰ ਦਾ ਅੱਜ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਮਿਥੁਨ ਰਿਸ਼ੀਦੇਵ ਪੁੱਤਰ ਉਜਾਰੂ ਰਿਸ਼ੀਦੇਵ ਵਾਸੀ ਕਨਹੈਲੀ ਥਾਣਾ ਨਰਪਤਗੰਜ (ਬਿਹਾਰ) ਵਜੋਂ ਹੋਈ ਹੈ। ਉਸ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਹਨ। ਮਿਥੁਨ ਅਤੇ ਸੁਰਜੀਤ ਪਿੰਡ ਬਿਰਧਨੋ ਵਿਚ ਗੁਰਪਿਆਰ ਸਿੰਘ ਦੇ ਖੇਤ ਵਿੱਚ ਕੰਮ ਕਰਦੇ ਸਨ। ਅੱਜ ਸਵੇਰੇ ਜਦੋਂ ਗੁਰਪਿਆਰ ਸਿੰਘ ਆਪਣੇ ਖੇਤ ਪਹੁੰਚਿਆ ਤਾਂ ਉਥੇ ਮਿਥੁਨ ਰਿਸ਼ੀਦੇਵ ਦੀ ਲਾਸ਼ ਮਿਲੀ।
ਇਸ ਸਬੰਧੀ ਸੂਚਨਾ ਮਿਲਣ ’ਤੇ ਭਾਦਸੋਂ ਥਾਣੇ ਦੀ ਪੁਲੀਸ ਪੁੱਜੀ, ਜਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
Advertisement